ਥਾਨਾ ਦੌਰਾਗਲਾ ਦੀ ਪੁਲਸ ਨੇ ਬਿਨਾਂ ਨੰਬਰ ਪਲੇਟਾਂ ਦੇ ਵਾਹਨਾਂ ਦੇ ਕੱਟੇ ਚਾਲਾਨ

Tuesday, Dec 16, 2025 - 07:05 PM (IST)

ਥਾਨਾ ਦੌਰਾਗਲਾ ਦੀ ਪੁਲਸ ਨੇ ਬਿਨਾਂ ਨੰਬਰ ਪਲੇਟਾਂ ਦੇ ਵਾਹਨਾਂ ਦੇ ਕੱਟੇ ਚਾਲਾਨ

ਦੌਰਾਗਲਾ (ਨੰਦਾ) : ਥਾਨਾ ਦੌਰਾਗਲਾ ਦੀ ਪੁਲਸ ਵੱਲੋਂ ਐੱਸ ਐੱਸ ਪੀ ਗੁਰਦਾਸਪੁਰ ਅਦਿੱਤਿਆ ਦੀ ਨਿਰਦੇਸ਼ਾਂ ਤਹਿਤ ਪੁਲਸ ਨਾਕਾ ਅੱਡਾ ਗਾਹਲੜੀ ਤੇ ਟੌਟਾ ਮੌੜ ਦੌਰਾਗਲਾ 'ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ’ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ, ਬਿਨਾਂ ਨੰਬਰ ਪਲੇਟ, ਸ਼ੀਸ਼ਿਆਂ ਦੀਆਂ ਕਾਲੀਆਂ ਫਿਲਮਾਂ, ਬੁਲਟ ਦੇ ਪਟਾਕੇ ਪਾਉਣ ਵਾਲਿਆਂ ਅਤੇ ਬਗੈਰ ਕਾਗਜ਼ਾਤ, ਤਿੰਨ ਨੂੰ ਸਵਾਰੀਆਂ ਬਿਠਾਉਣ ਵਾਲੇ ਵਾਹਨਾਂ ਦੇ 11 ਦੇ ਕਰੀਬ ਚਾਲਾਨ ਕੱਟੇ ਗਏ। 

ਇਸ ਨਾਕੇ ’ਚ ਦੇਖਣ ਵਾਲੀ ਗੱਲ ਇਹ ਸੀ ਕਿ ਕਿਸੇ ਵੀ ਵੀਆਈਪੀ ਵਾਹਨਾਂ ਨੂੰ ਬਖਸ਼ਿਆ ਨਹੀਂ ਗਿਆ, ਹਰ ਬੰਦੇ ਦੀ ਗੱਡੀ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਥਾਨਾ ਦੌਰਾਗਲਾ ਦੇ ਇੰਚਾਰਜ ਐੱਸ ਐੱਚ ਓ ਬਨਾਰਸੀ ਦਾਸ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਦੇ 11 ਚਾਲਾਨ ਕੱਟੇ ਗਏ ਹਨ, ਜਿਨ੍ਹਾਂ 'ਚ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਟਾਕੇ ਮਾਰਨ ਵਾਲਿਆਂ ਦੇ ਮੋਟਰਸਾਈਕਲ ਬਾਊਂਡ ਕੀਤੇ ਗਏ ਹਨ। ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਇਸ ਤਰ੍ਹਾਂ ਚੈਕਿੰਗ ਦੌਰਾਨ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਰਹੀ ਹੈ ਤੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਹਰ ਪਰਿਵਾਰਕ ਮੈਂਬਰਾਂ ਨੂੰ ਅਪੀਲ ਹੈ ਕਿ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਨੂੰ ਨਾ ਦਿੱਤਾ ਜਾਵੇ, ਨਹੀਂ ਤਾਂ ਜੁਰਮਾਨੇ ਦੇ ਨਾਲ ਸਜ਼ਾ ਮਾਤਾ ਜਾਂ ਪਿਤਾ ਨੂੰ ਭੁਗਤਨੀ ਪੈ ਸਕਦੀ ਹੈ। ਇਸ ਮੌਕੇ ਥਾਨਾ ਮੁਨਸ਼ੀ ਅਸ਼ਵਨੀ ਸ਼ਰਮਾ, ਰਕੇਸ਼ ਕੁਮਾਰ, ਭੁਪਿੰਦਰ ਸਿੰਘ ਹਾਜ਼ਰ ਸਨ।


author

Baljit Singh

Content Editor

Related News