Alcatel A3 10 Wi-Fi ਟੈਬਲੇਟ ਭਾਰਤ ''ਚ ਲਾਂਚ, ਜਾਣੋ ਸਪੈਸੀਫਿਕੇਸ਼ਨ ਅਤੇ ਕੀਮਤ

02/20/2018 4:26:35 PM

ਜਲੰਧਰ- ਪਿਛਲੇ ਹੀ ਹਫ਼ਤੇ ਕੰਪਨੀ ਨੇ ਆਪਣੇ Alcatel POP4 10 4G ਟੈਬਲੇਟ ਨੂੰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਟੈਬਲੇਟ ਪੇਸ਼ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਕੰਪਨੀ ਨੇ Alcatel A3 10 ਦੇ ਰੂਪ 'ਚ ਪੇਸ਼ ਕੀਤਾ ਹੈ, ਅਤੇ ਇਸ ਦੀ ਕੀਮਤ 6,999 ਰੁਪਏ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕੰਪਨੀ ਦਾ ਇਹ ਟੈਬਲੇਟ ਆਨਲਾਈਨ ਰਿਟੇਲਰ ਫਲਿਪਕਾਰਟ ਦੇ ਰਾਹੀਂ ਖ਼ਰੀਦਿਆ ਜਾ ਸਕਦਾ ਹੈ।

ਇਸ ਟੈਬਲੇਟ ਨੂੰ ਇਕ ਬਿਹਤਰੀਨ Ergonomic ਡਿਜ਼ਾਈਨ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਇਹ ਸਿਰਫ਼ 9.5mm ਥਿਕ ਹੈ। ਟੈਬਲੇਟ ਮਤਲਬ Alcatel A3 10 'ਚ ਤੁਹਾਨੂੰ ਇਕ 10-ਇੰਚ ਦੀ HD iPS ਡਿਸਪਲੇਅ ਮਿਲ ਰਹੀ ਹੈ ਜਿਸ ਦੀ ਰੈਜ਼ੋਲਿਊਸ਼ਨ 1280x800 ਪਿਕਸੇਲ ਹੈ।

ਇਸ ਤੋਂ ਇਲਾਵਾ ਟੈਬਲੇਟ 'ਚ ਇੱਕ ਮੀਡੀਆਟੈੱਕ MT8172 ਪ੍ਰੋਸੈਸਰ 1GB ਦੀ ਰੈਮ ਦੇ ਨਾਲ ਕਲੱਬ ਕੀਤਾ ਗਿਆ ਹੈ, ਇਸ ਤੋਂ ਇਲਾਵਾ ਇਸ 'ਚ 16GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਤੁਸੀਂ ਮਾਇਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ ਇਸ ਸਟੋਰੇਜ ਨੂੰ 32GB ਤੱਕ ਵਧਾ ਵੀ ਸਕਦੇ ਹੋ। ਟੈਬਲੇਟ 'ਚ ਇਕ 4060mAh ਸਮਰੱਥਾ ਦੀ ਬੈਟਰੀ ਵੀ ਦਿੱਤੀ ਗਈ ਹੈ।PunjabKesari

ਟੈਬਲੇਟ 'ਚ ਤੁਹਾਨੂੰ ਇਕ 5-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮਿਲ ਰਿਹਾ ਹੈ। ਕੁਨੈੱਕਟੀਵਿਟੀ ਆਪਸ਼ਨਸ ਦੇ ਤੌਰ 'ਤੇ ਤੁਹਾਨੂੰ ਇਸ 'ਚ ਵਾਈ-ਫਾਈ 802.11b/g/n, ਬਲੂਟੁੱਥ 4.0, 3.5mm ਦਾ ਆਡੀਓ ਜੈੱਕ ਅਤੇ Micro USB ਪੋਰਟ ਵੀ ਮਿਲ ਰਿਹਾ ਹੈ। ਹਾਲਾਂਕਿ ਇਸ 'ਚ ਇਕ ਕਮੀ ਨਜ਼ਰ ਆ ਰਹੀ ਹੈ ਕਿ ਇਸ Oreo ਦੀ ਪੀੜ੍ਹੀ 'ਚ ਐਂਡ੍ਰਾਇਡ ਨੂਗਟ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਇਸ ਸਮੇਂ ਲਾਂਚ ਹੋਣ ਵਾਲੇ ਕਿਸੇ ਵੀ ਡਿਵਾਇਸ ਤੋਂ ਐਕਸਪੈਕਟ ਕਰਨਾ ਖ਼ਰਾਬ ਗੱਲ ਹੈ।


Related News