ਲੋਕ ਸਭਾ ਚੋਣਾਂ ’ਚ ਭਾਜਪਾ ਨੇ ਮੈਦਾਨ ’ਚ ਉਤਾਰੇ ਸ਼ਾਹੀ ਪਰਿਵਾਰਾਂ ਦੇ 10 ਉਮੀਦਵਾਰ

04/16/2024 4:42:09 PM

ਜਲੰਧਰ - ਪਰਿਵਾਰਵਾਦ, ਭਾਈ-ਭਤੀਜਾਵਾਦ ਅਤੇ ਵੰਸ਼ਵਾਦ ਦੇ ਮੁੱਦਿਆਂ ’ਤੇ ਵਿਰੋਧੀ ਸਿਆਸੀ ਪਾਰਟੀਆਂ ਅਤੇ ਭਾਜਪਾ ਇਕ-ਦੂਜੇ ’ਤੇ ਦੋਸ਼ ਲਗਾਉਣ ਤੋਂ ਪਿੱਛੇ ਨਹੀਂ ਹਟਦੀਆਂ। ਇਨ੍ਹਾਂ ਮੁੱਦਿਆਂ ਵਿਚ ਖਾਸ ਕਰ ਕੇ ਭਾਜਪਾ ਕਾਂਗਰਸ ਸਮੇਤ ਸਪਾ, ਰਾਜਦ, ਅਤੇ ਦ੍ਰਮੁੱਕ ਵਰਗੇ ਖੇਤਰੀ ਦਿੱਗਜਾਂ ਦੀ ਆਲੋਚਨਾ ਕਰਦੀ ਰਹੀ ਹੈ। ਹਾਲਾਂਕਿ ਭਾਜਪਾ ਖੁਦ ਇਨ੍ਹਾਂ ਮੁੱਦਿਆਂ ਤੋਂ ਅਛੂਤੀ ਨਹੀਂ ਹੈ। ਜੇਕਰ ਦੇਸ਼ ਦੇ ਸ਼ਾਹੀ ਘਰਾਣਿਆਂ ਦੀ ਗੱਲ ਕਰੀਏ ਤਾਂ ਭਾਜਪਾ ਵਿਚ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸਾਬਕਾ ਸ਼ਾਹੀ ਪਰਿਵਾਰਾਂ ਦੇ 10 ਤੋਂ ਵੱਧ ਵੰਸ਼ਜ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ, ਜਿਨ੍ਹਾਂ ’ਚੋਂ ਕੁਝ ਆਪਣੀ ਸਿਆਸੀ ਸ਼ੁਰੂਆਤ ਕਰ ਰਹੇ ਹਨ।

ਇਹ ਵੀ ਪੜ੍ਹੋ :       ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ, ਹੋਈ 15 ਸਾਲ ਦੀ ਜੇਲ੍ਹ

ਓਡਿਸ਼ਾ : ਓਡਿਸ਼ਾ ਵਿਚ ਬੀਜੂ ਜਨਤਾ ਦਲ (ਬੀਜਦ) ਵੱਲੋਂ ਲੰਬੇ ਅਰਸੇ ਤੋਂ ਸ਼ਾਸਤ ਸੂਬੇ ਓਡਿਸ਼ਾ ਦੀ ਗੱਲ ਕਰੀਏ ਤਾਂ ਇਥੇ ਭਾਜਪਾ ਨੇ ਸ਼ਾਹੀ ਵੰਸ਼ ਦੇ ਦੋ ਮੈਂਬਰ ਸੰਗੀਤਾ ਕੁਮਾਰੀ ਸਿੰਘ ਦੇਵ ਅਤੇ ਮਾਲਵਿਕਾ ਕੇਸ਼ਰੀ ਦੇਵ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਜੋ ਕਿ ਪੁਰਾਣੀਆਂ ਪਟਨਾਗੜ੍ਹ-ਬੋਲਾਂਗੀਰ ਅਤੇ ਕਾਲਾਹਾਂਡੀ ਰਿਆਸਤਾਂ ਨਾਲ ਸਬੰਧਤ ਹਨ। ਸੰਗੀਤਾ ਬੋਲਾਂਗੀਰ ਤੋਂ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਹੈ।

ਰਾਜਸਥਾਨ : ਰਾਜਸਥਾਨ ਵਿਚ ਵੀ ਭਾਜਪਾ ਨੇ ਸ਼ਾਹੀ ਸਬੰਧਾਂ ਵਾਲੇ 2 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਇਨ੍ਹਾਂ ਵਿਚ ਰਾਜਸਥਾਨ ਦੇ ਸਾਬਕਾ ਸੀ. ਐੱਮ. ਵਸੁੰਧਰਾ ਰਾਜੇ ਦੇ ਪੁੱਤਰ ਦੁਸ਼ਯੰਤ ਸਿੰਘ ਅਤੇ ਮਹਿਮਾ ਸਿੰਘ ਹਨ, ਜਿਨ੍ਹਾਂ ਦਾ ਵਿਆਹ ਮੇਵਾੜ ਦੇ ਸ਼ਾਹੀ ਪਰਿਵਾਰ ਵਿਚ ਹੋਇਆ ਹੈ। 50 ਸਾਲਾਂ ਦੇ ਦੁਸ਼ਯੰਤ ਝਾਲਾਵਾੜ-ਬਾਰਾਂ ਤੋਂ ਚਾਰ ਵਾਰ ਭਾਜਪਾ ਸੰਸਦ ਮੈਂਬਰ ਰਹਿ ਚੁੱਕੇ ਹਨ। ਮਹਿਮਾ ਨੂੰ ਭਾਜਪਾ ਨੇ ਰਾਜਸਮੰਦ ਦੀ ਮੌਜੂਦਾ ਸੰਸਦ ਮੈਂਬਰ ਦੀਆ ਕੁਮਾਰੀ ਦੀ ਥਾਂ ’ਤੇ ਮੈਦਾਨ ’ਚ ਉਤਾਰਿਆ ਹੈ, ਜਿਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ।

ਇਹ ਵੀ ਪੜ੍ਹੋ :      ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਗੁਨਾ ਸੀਟ ’ਤੇ ਭਾਜਪਾ ਨੇ ਕਾਂਗਰਸ ਛੱਡ ਕੇ ਪਾਰਟੀ ਵਿਚ ਸ਼ਾਮਲ ਹੋਏ ਸਿੰਧੀਆ ਵੰਸ਼ ਦੇ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੂੰ ਟਿਕਟ ਦਿੱਤੀ ਹੈ। 2019 ਵਿਚ ਸਿੰਧੀਆ ਕਾਂਗਰਸ ਦੀ ਟਿਕਟ ’ਤੇ ਗੁਨਾ ਸੀਟ ਤੋਂ ਚੋਣ ਹਾਰ ਗਏ ਸਨ। ਉਹ ਇਸ ਸਮੇਂ ਰਾਜ ਸਭਾ ਮੈਂਬਰ ਹਨ।

ਪੰਜਾਬ : ਪੰਜਾਬ ਦੇ ਸਾਬਕਾ ਸ਼ਾਹੀ ਪਰਿਵਾਰ ਤੋਂ ਇਸ ਵਾਰ ਭਾਜਪਾ ਨੇ ਸਾਬਕਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਪਤਨੀ 79 ਸਾਲਾ ਪਰਨੀਤ ਕੌਰ ਨੂੰ ਪਟਿਆਲਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਕੌਰ ਮੌਜੂਦਾ ਲੋਕ ਸਭਾ ਦੇ ਅੰਤ ਤੱਕ ਕਾਗਜ਼ਾਂ ’ਤੇ ਕਾਂਗਰਸ ਦੀ ਸੰਸਦ ਮੈਂਬਰ ਬਣੀ ਰਹੀ।

ਇਹ ਵੀ ਪੜ੍ਹੋ :     ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ

ਪੱਛਮੀ ਬੰਗਾਲ : ਭਾਜਪਾ ਨੇ ਟੀ. ਐੱਮ. ਸੀ. ਦੀ ਮੋਹੁਆ ਮੋਇਤਰਾ ਨੂੰ ਟੱਕਰ ਦੇਣ ਲਈ ਕ੍ਰਿਸ਼ਨਾਨਗਰ ਦੇ ਸਾਬਕਾ ਸ਼ਾਹੀ ਪਰਿਵਾਰ ਦੀ ਰਾਜਮਾਤਾ ਅੰਮ੍ਰਿਤਾ ਰਾਏ ਨੂੰ ਚੁਣਿਆ ਗਿਆ ਹੈ। ਮੋਇਤਰਾ ਨੂੰ ਕੈਸ਼ ਫਾਰ ਕਵੇਰੀ ਘਪਲੇ ਵਿਚ ਸੰਸਦ ਮੈਂਬਰ ਦੇ ਅਹੁਦੇ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਹ ਇਸ ਮਾਮਲੇ ਵਿਚ ਸੀ. ਬੀ ਆਈ. ਅਤੇ ਮਨੀ ਲਾਂਡਰਿੰਗ ਜਾਂਚ ਦਾ ਸਾਹਮਣਾ ਕਰ ਰਹੀ ਹੈ।

ਕਰਨਾਟਕ : ਕਰਨਾਟਕ ਦੀ ਮੈਸੂਰ ਲੋਕ ਸਭਾ ਸੀਟ ਲਈ ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੀ ਥਾਂ ਸਾਬਕਾ ਸ਼ਾਹੀ ਪਰਿਵਾਰ ਦੇ 32 ਸਾਲਾ ਯਦੂਵੀਰ ਕ੍ਰਿਸ਼ਨਦੱਤ ਚਾਮਰਾਜਾ ਵਾਡਿਆਰ ਨੂੰ ਟਿਕਟ ਦਿੱਤੀ ਹੈ। ਪ੍ਰਤਾਪ ਸਿਮਹਾ ਉਹੀ ਸੰਸਦ ਮੈਂਬਰ ਹਨ ਜਿਨ੍ਹਾਂ ਦੇ ਵਿਜ਼ਿਟਰ ਪਾਸ ’ਤੇ ਦਸੰਬਰ 2023 ’ਚ ਘੁਸਪੈਠੀਆਂ ਨੂੰ ਸਦਨ ਵਿਚ ਐਂਟਰੀ ਮਿਲੀ ਸੀ।

ਉੱਤਰਾਖੰਡ : ਸੂਬੇ ਦੇ ਟਿਹਰੀ-ਗੜ੍ਹਵਾਲ ਤੋਂ ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਅਤੇ ਪੁਰਾਣੇ ਟਿਹਰੀ-ਗੜ੍ਹਵਾਲ ਸਮਰਾਜ ਦੀ ਰਾਣੀ, 73 ਸਾਲਾ ਮਾਲਾ ਰਾਜ ਲਕਸ਼ਮੀ ਸ਼ਾਹ ਨੂੰ ਫਿਰ ਤੋਂ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦਾ ਜਨਮ ਕਾਠਮੰਡੂ ਵਿਚ ਹੋਇਆ ਸੀ ਅਤੇ ਉਹ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਹਲਕੇ ਤੋਂ ਸੰਸਦ ਮੈਂਬਰ ਰਹੇ ਹਨ।

ਤ੍ਰਿਪੁਰਾ : ਪੂਰਬੀ ਤ੍ਰਿਪੁਰਾ ਲੋਕ ਸਭਾ ਸੀਟ ਵਿਚ ਭਾਜਪਾ ਨੇ ਮਹਾਰਾਣੀ ਕਿਰਤੀ ਸਿੰਘ ਦੇਬ ਬਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜੋ ਤ੍ਰਿਪੁਰਾ ਦੇ ਮਾਣਿਕਯ ਰਾਜਵੰਸ਼ ਤੋਂ ਹੈ ਅਤੇ ਉਸ ਦਾ ਵਿਆਹ ਛੱਤੀਸਗੜ੍ਹ ਦੇ ਕਵਰਧਾ ਦੇ ਸ਼ਾਹੀ ਪਰਿਵਾਰ ਵਿਚ ਹੋਇਆ ਹੈ। ਉਸ ਦਾ ਪਤੀ ਯੋਗੇਸ਼ਵਰ ਰਾਜ ਸਿੰਘ ਸਾਬਕਾ ਕਾਂਗਰਸ ਨੇਤਾ ਹੈ। ਉਹ ਟਿਪਰਾ ਮੋਥਾ ਪਾਰਟੀ ਦੇ ਨੇਤਾ ਪ੍ਰਧੋਤ ਕਿਸ਼ੋਰ ਮਨਿਯਾ ਦੇਬ ਬਰਮਾ ਦੀ ਭੈਣ ਹੈ ਅਤੇ ਚੋਣ ਵਿਚ ਸ਼ੁਰੂਆਤ ਕਰ ਰਹੀ ਹੈ।

ਇਹ ਵੀ ਪੜ੍ਹੋ :      ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫੋਨ ਕਾਲ ਦਾ ਕਮਾਲ, ਜਹਾਜ਼ 'ਚ ਫਸੇ 17 ਭਾਰਤੀਆਂ ਨੂੰ ਲੈ ਕੇ ਮਿਲੀ ਖੁ਼ਸ਼ਖ਼ਬਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News