Vivo ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Thursday, May 02, 2024 - 06:17 PM (IST)

Vivo ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ- ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo V30e ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸਨੂੰ ਕੰਪਨੀ ਨੇ ਦੋ ਵੇਰੀਐਂਟ- 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਹੈ। ਇਹ ਫਲਿਪਕਾਰਟ, ਵੀਵੋ ਦੀ ਅਧਿਕਾਰਤ ਵੈੱਬਸਾਈਟ ਅਤੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਹ ਫੋਨ ਦੋ ਰੰਗਾਂ- ਰੇਲ ਅਤੇ ਬਲਿਊ 'ਚ ਲਿਆਂਦਾ ਗਿਆ ਹੈ। ਦੋਵਾਂ ਮਾਡਲਾਂ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। 

ਆਫਰ

Vivo V30e ਸਮਾਰਟਫੋਨ ਐੱਸ.ਬੀ.ਆਈ. ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਕਾਰਡ 'ਤੇ 3,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 6 ਮਹੀਨਿਆਂ ਦੀ ਨੋ-ਕਾਸਟ EMI ਆਫਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 12 ਮਹੀਨੇ ਜ਼ੀਰੋ-ਡਾਊਨ ਪੇਮੈਂਟ ਦਾ ਆਪਸ਼ਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵੀਵੋ ਸ਼ੀਲਡ 'ਤੇ 40 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। 

ਫੀਚਰਜ਼

Vivo V30e ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ ਵਾਲੀ 6.78 ਇੰਚ ਦੀ ਫੁਲ ਐੱਚ.ਡੀ. ਪਲੱਸ ਕਰਵ ਐਮੋਲੇਡ ਡਿਸਪਲੇਅ ਮਿਲਦੀ ਹੈ, ਜੋ ਪੰਚ ਹੋਲ ਕਟਆਊਟ ਅਤੇ ਫਲੈਟ ਐੱਜ ਦੇ ਨਾਲ ਆਉਂਦੀ ਹੈ। ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 6 Gen 1 SoC ਅਤੇ Adreno GPU ਦੇ ਨਾਲ ਆਉਂਦਾ ਹੈ। ਇਸ ਵਿਚ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਅਤੇ 256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਵਧਾਉਣ ਲਈ ਇਸ ਵਿਚ microSD ਕਾਰਡ ਸਲਾਟ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਦਿੱਤਾ ਗਿਆ ਹੈ। ਇਸ ਵਿਚ Aura ਲਾਈਟ ਫੀਚਰ ਵੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ 'ਚ  5,500mAh ਦੀ ਬੈਟਰੀ ਅਤੇ 44W ਵਾਇਰਡ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਇਸ ਵਿਚ ਇਨ-ਡਿਸਪਲੇਅ ਪਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 14 ਆਧਾਰਿਤ Funtouch OS 14 ਕਸਟਮ ਸਕਿਨ 'ਤੇ ਕੰਮ ਕਰਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 5G, 4G LTE, dual-band Wi-Fi, Bluetooth, GPS, ਅਤੇ USB Type-C ਪੋਰਟ ਦਾ ਸਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News