10 ਅਪ੍ਰੈਲ ਨੂੰ ਲਾਂਚ ਹੋਵੇਗਾ 2024 ਬਜਾਜ ਪਲਸਰ N250
Wednesday, Apr 03, 2024 - 04:22 PM (IST)

ਆਟੋ ਡੈਸਕ- ਬਜਾਜ ਆਟੋ 10 ਅਪ੍ਰੈਲ ਨੂੰ ਪਲਸਰ N250 ਦਾ 2024 ਐਡੀਸ਼ਨ ਲਾਂਚ ਕਰਨ ਵਾਲੀ ਹੈ। ਉਮੀਦ ਹੈ ਕਿ ਇਸ ਵਿਚ ਕਈ ਸਾਰੇ ਅਪਡੇਟਸ ਮਿਲਣਗੇ। ਉਥੇ ਹੀ ਇਸਦੇ ਡਿਜ਼ਾਈਨ 'ਚ ਤਕੋਈ ਬਦਲਾਅ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਬਾਈਕ 'ਚ ਬਲੂਟੁੱਥ ਕੁਨੈਕਟੀਵਿਟੀ ਅਤੇ ਅਪਡੇਟਿਡ ਸਵਿੱਚਗਿਅਰ ਦੇ ਨਾਲ ਇਕ ਡਿਜੀਟਲ ਇੰਸਟਰੂਮੈਂਟ ਕੰਸੋਲ ਮਿਲਣ ਦੀ ਉਮੀਦ ਹੈ।
N250 'ਚ ਈ20 ਈਂਧਣ ਦੇ ਨਾਲ ਅਪਡੇਟਿਡ ਇੰਜਣ ਮਿਲਣ ਦੀ ਉਮੀਦ ਹੈ। ਵਰਤਮਾਨ ਵਿੱਚ, 249cc ਸਿੰਗਲ-ਸਿਲੰਡਰ ਯੂਨਿਟ 24.1 BP ਅਤੇ 21.5 Nm ਬਣਾਉਂਦਾ ਹੈ ਅਤੇ ਇੱਕ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।