ਬਰਾਤ ''ਤੇ ਇੱਟਾਂ, ਪੱਥਰਾਂ ਨਾਲ ਕੀਤਾ ਹਮਲਾ, ਲਾੜੇ ਦੇ ਭਰਾ ਸਣੇ 10 ਲੋਕ ਜ਼ਖ਼ਮੀ

Wednesday, May 01, 2024 - 04:44 PM (IST)

ਬਰਾਤ ''ਤੇ ਇੱਟਾਂ, ਪੱਥਰਾਂ ਨਾਲ ਕੀਤਾ ਹਮਲਾ, ਲਾੜੇ ਦੇ ਭਰਾ ਸਣੇ 10 ਲੋਕ ਜ਼ਖ਼ਮੀ

ਸਕਤੀ- ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਦੇ ਜੈਜੇਪੁਰ ਥਾਣਾ ਖੇਤਰ 'ਚ ਬਰਾਤ 'ਚ ਹੋਈ ਕੁੱਟਮਾਰ 'ਚ ਲਾੜੇ ਦੇ ਭਰਾ ਸਮੇਤ 10 ਲੋਕ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਦਾ ਜੈਜੇਪੁਰ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। 

ਜਾਣਕਾਰੀ ਮੁਤਾਬਕ ਭੋਟੀਡੀਹ ਪਿੰਡ ਤੋਂ ਗੁਚਕੁਲੀਆ ਪਿੰਡ 'ਚ ਬਰਾਤ ਆਈ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਦੇ ਲੋਕਾਂ ਨੇ ਇਕ ਦੂਜੇ 'ਤੇ ਇੱਟਾਂ, ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਜ਼ਖਮੀ ਨੂੰ ਜੈਜੇਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ। ਜ਼ਖ਼ਮੀਆਂ ਦੇ ਬਿਆਨ ਲੈ ਕੇ ਜੈਜੇਪੁਰ ਪੁਲਸ ਜਾਂਚ 'ਚ ਜੁਟੀ ਹੈ।


author

Rakesh

Content Editor

Related News