BMW ਨੇ ਭਾਰਤ ''ਚ ਲਾਂਚ ਕੀਤੀ M4 Competition M xDrive, ਕੀਮਤ 1.53 ਕਰੋੜ ਰੁਪਏ

Thursday, May 02, 2024 - 05:10 PM (IST)

BMW ਨੇ ਭਾਰਤ ''ਚ ਲਾਂਚ ਕੀਤੀ M4 Competition M xDrive, ਕੀਮਤ 1.53 ਕਰੋੜ ਰੁਪਏ

ਆਟੋ ਡੈਸਕ- ਬੀ.ਐੱਮ.ਡਬਲਯੂ. ਨੇ ਆਪਣੀ M4 Competition M xDrive ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਗੱਡੀ ਦੀ ਕੀਮਤ 1.53 ਕਰੋੜ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਹ ਕਾਰ ਦੇਸ਼ 'ਚ ਕੰਪਲੀਟਲੀ ਬਿਲਟ-ਅਪ (CBU) ਮਾਡਲ ਦੇ ਰੂਪ 'ਚ ਉਪਲੱਬਧ ਹੋਵੇਗੀ ਅਤੇ ਇਸਨੂੰ ਬੀ.ਐੱਮ.ਡਬਲਯੂ. ਡਿਲਰਸ਼ਿਪ ਨੈੱਟਵਰਕ ਅਤੇ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। 

ਪਾਵਰਟ੍ਰੇਨ

BMW M4 Competition M xDrive 'ਚ 3.0 ਐੱਮ ਟਵਿਨ ਪਾਵਰ ਟਰਬੋ ਐੱਸ 58 ਛੇ-ਸਿਲੰਡਰ ਇਨ-ਲਾਈਨ ਪੈਟਰੋਲ ਇੰਜਣ ਹੈ, ਜੋ 530 ਹਾਰਸ ਪਾਵਰ ਅਤੇ 650 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਗੱਡੀ ਸਿਰਫ਼ 3.5 ਸੈਕਿੰਡ ਵਿੱਚ ਜ਼ੀਰੋ ਤੋਂ 100 ਕਿਲੋਮੀਟਰ ਤੱਕ ਦੀ ਰਫ਼ਤਾਰ ਫੜ ਸਕਦੀ ਹੈ। ਇਸ ਵਿੱਚ 8 ਸਪੀਡ ਸਟੈਟ੍ਰੋਨਿਕ ਟ੍ਰਾਂਸਮਿਸ਼ਨ ਹੈ। ਡਰਾਈਵਿੰਗ ਲਈ ਇਸ 'ਚ ਐਫੀਸ਼ੀਅੰਟ, ਸਪੋਰਟ ਅਤੇ ਸਪੋਰਟ ਪਲੱਸ ਮੋਡ ਦਿੱਤੇ ਗਏ ਹਨ।

ਫੀਚਰਜ਼

ਇਸ ਗੱਡੀ ਵਿੱਚ ਐਕਟਿਵ ਸੀਟ ਵੈਂਟੀਲੇਸ਼ਨ, ਅਡੈਪਟਿਵ LED ਲਾਈਟਾਂ, ਨਵੀਂ CSL ਸਟਾਈਲ ਟੇਲਲਾਈਟਸ, M ਲੋਗੋ, M ਗ੍ਰਾਫਿਕਸ, ਕਾਰਬਨ ਫਾਈਬਰ ਰੂਫ, 19 ਅਤੇ 20 ਇੰਚ ਅਲੌਏ ਵ੍ਹੀਲ, M ਕੰਪਾਊਂਡ ਬ੍ਰੇਕਿੰਗ ਸਿਸਟਮ, M ਕਾਰਬਨ ਬਾਹਰੀ ਪੈਕੇਜ, ਕਰਵਡ ਡਿਸਪਲੇ ਦੇ ਨਾਲ 8.5 OS, ਹੀਟੇਡ ਸੀਟਾਂ, ਹਰਮਨ ਕਾਰਡਨ ਸਰਾਊਂਡ ਸਾਊਂਡ ਦੇ ਨਾਲ 16 ਸਪੀਕਰ, 360 ਡਿਗਰੀ ਕੈਮਰਾ, ਪਾਰਕਿੰਗ ਅਸਿਸਟੈਂਟ ਪਲੱਸ, ਲੈਨ ਕੰਟਰੋਲ ਅਸਿਸਟ, BMW ਡਰਾਈਵ ਰਿਕਾਰਡਰ, ਹੈੱਡ ਅੱਪ ਡਿਸਪਲੇ, ਫਰੰਟ ਅਤੇ ਰਿਅਰ ਪਾਰਕਿੰਗ ਸੈਂਸਰ, ਡਰਾਈਵਰ ਅਤੇ ਪੈਸੰਜਰ ਹੈੱਡ ਏਅਰਬੈਗ, DSC, ABS, ASC, MDM, CBC, DBC ਅਤੇ DSC ਵਰਗੇ ਫੀਚਰਜ਼ ਦਿੱਤੇ ਗਏ ਹਨ। 

BMW ਇੰਡੀਆ ਦੇ ਪ੍ਰਧਾਨ ਵਿਕਰਮ ਪਾਹਵਾ ਨੇ ਕਿਹਾ ਕਿ M ਦੀ ਕੋਈ ਸੀਮਾ ਨਹੀਂ ਹੈ। ਨਵੀਂ BMW M4 Competition M xDrive ਅਸਲ 'ਚ BMW M ਦੇ ਸਭ ਤੋਂ ਉੱਤਮ - ਅਜਿੱਤ ਸ਼ਕਤੀ, ਸ਼ਾਨਦਾਰ ਹੈਂਡਲਿੰਗ ਅਤੇ ਸਪੋਰਟੀ ਸਟਾਈਲਿੰਗ ਨੂੰ ਦਰਸਾਉਂਦੀ ਹੈ। ਕਾਰ ਡਾਇਨੈਮਿਜ਼ਮ ਅਤੇ ਪ੍ਰੀਮੀਅਮ ਅਪੀਲ ਨੂੰ ਪ੍ਰਦਰਸ਼ਿਤ ਕਰਦੀ ਹੈ, ਜੋ ਇਸਦੇ ਇੰਡੀਪੈਂਡੇਂਟ, ਪਰਫਾਰਮੈਂਸ ਓਰੀਐਂਟਿਡ ਪਰਸਨੈਲਿਟ ਨੂੰ ਦਰਸਾਉਂਦੀ ਹੈ। ਇਹ ਸੱਚਮੁੱਚ ਇੱਕ ਐਲੀਟ ਸਪੋਰਟਿੰਗ ਆਈਕਨ ਹੈ। ਨਵੀਂ BMW M4 Competition M xDrive ਦੀ ਅਸਾਧਾਰਨ ਇੰਜਨੀਅਰਿੰਗ ਸੜਕ ਅਤੇ ਰੇਸਟ੍ਰੈਕ ਦੋਵਾਂ 'ਤੇ ਸ਼ਾਨਦਾਰ ਡਰਈਵਿੰਗ ਸਮਰੱਥਾ ਅਤੇ ਸ਼ਾਨਦਾਰ ਸ਼ਕਤੀ ਪ੍ਰਦਾਨ ਕਰਦੀ ਹੈ।


author

Rakesh

Content Editor

Related News