ਦਿਲਜੀਤ ਮੁਆਫ਼ੀ ਨਹੀਂ ਮੰਗਦੇ ਤਾਂ ਬਾਈਕਾਟ ਜਾਰੀ ਰਹੇਗਾ : ਫਿਲਮ ਐਸੋਸੀਏਸ਼ਨ
Tuesday, Sep 23, 2025 - 11:22 AM (IST)

ਐਂਟਰਟੇਨਮੈਂਟ ਡੈਸਕ- ਭਾਰਤ-ਪਾਕਿਸਤਾਨ ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟਰ ਦੀ ਵਿਵਾਦਿਤ ਹਰਕਤ ਤੋਂ ਬਾਅਦ, ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਇਕ ਹੋਰ ਸਖ਼ਤ ਬਿਆਨ ਜਾਰੀ ਕੀਤਾ ਹੈ। ਐਸੋਸੀਏਸ਼ਨ ਨੇ ਸਾਫ਼ ਕਿਹਾ ਹੈ ਕਿ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੂੰ ਭਾਰਤੀ ਫਿਲਮ ਇੰਡਸਟਰੀ 'ਚ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਦਿਲਜੀਤ ਮੰਗਣ ਮੁਆਫ਼ੀ
AICWA ਨੇ ਕਿਹਾ,''ਜੋ ਭਾਰਤੀ ਫਿਲਮ ਨਿਰਮਾਤਾ ਜਾਂ ਪ੍ਰੋਡਿਊਸਰ ਪਾਕਿਸਤਾਨੀ ਗਾਇਕ, ਅਦਾਕਾਰ ਜਾਂ ਪਰਫਾਰਮਰ ਨੂੰ ਕੰਮ ਦੇਣਗੇ, ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ।” ਬਿਆਨ 'ਚ ਦਰਸਾਇਆ ਗਿਆ ਕਿ ਜਦੋਂ ਫਿਲਮ 'ਸਰਦਾਰ ਜੀ 3' ਬਣੀ ਸੀ, ਉਸ ਵੇਲੇ ਅਦਾਕਾਰ-ਨਿਰਮਾਤਾ ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕੀਤਾ। AICWA ਨੇ ਇਸ 'ਗੱਦਾਰੀ' ਦਾ ਸਖ਼ਤ ਵਿਰੋਧ ਕੀਤਾ ਅਤੇ ਉਦੋਂ ਤੋਂ ਦਿਲਜੀਤ ਦੋਸਾਂਝ 'ਤੇ ਪਾਬੰਦੀ ਲਗਾਈ ਹੋਈ ਹੈ। ਐਸੋਸੀਏਸ਼ਨ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਦਿਲਜੀਤ ਦੋਸਾਂਝ ਜਨਤਕ ਤੌਰ 'ਤੇ ਦੇਸ਼ ਤੋਂ ਮੁਆਫ਼ੀ ਨਹੀਂ ਮੰਗਦੇ, AICWA ਉਨ੍ਹਾਂ ਦਾ ਬਾਈਕਾਟ ਕਰਦਾ ਰਹੇਗਾ।
‘ਅਬੀਰ ਗੁਲਾਲ’ ‘ਤੇ ਵੀ ਕਾਰਵਾਈ
AICWA ਨੇ ਫਿਲਮ 'ਅਬੀਰ ਗੁਲਾਲ' ਅਤੇ ਉਸ ਦੇ ਦੇ ਨਿਰਮਾਤਾਵਾਂ ਅਤੇ ਮੁੱਖ ਸਹਿਯੋਗੀਆਂ ‘ਤੇ ਵੀ ਪਾਬੰਦੀ 'ਤੇ ਲਗਾਈ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੇ ਵੀ ਲੋਕ ਉਸ ਦੇਸ਼ ਦੇ ਕਲਾਕਾਰਾਂ ਨੂੰ ਉਤਸ਼ਾਹ ਦਿੰਦੇ ਹਨ ਜੋ ਖੁੱਲ੍ਹੇਆਮ ਅੱਤਵਾਦ ਨੂੰ ਸਮਰਥਨ ਦਿੰਦਾ ਹੈ, ਉਹ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਸਾਡੀ ਫ਼ੌਜ ਦੇ ਬਲੀਦਾਨ ਨਾਲ ਵਿਸ਼ਵਾਸਘਾਤ ਕਰਦੇ ਹਨ। AICWA ਸਾਰੇ ਦੇਸ਼ ਭਗਤ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਕਜੁਟ ਹੋਣ, ਕਿਉਂਕਿ ਇਹ ਰਾਜਨੀਤੀ ਦਾ ਨਹੀਂ ਸਗੋਂ ਸਾਡੇ ਵੀਰ ਫ਼ੌਜੀਆਂ ਦੇ ਸਨਮਾਨ ਦਾ ਮੁੱਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8