'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ ਲਈ ਮੁਆਫ਼ੀ

Saturday, Mar 07, 2026 - 06:43 PM (IST)

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ ਲਈ ਮੁਆਫ਼ੀ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ 'ਟਟੀਰੀ' ਨੂੰ ਲੈ ਕੇ ਵੱਡੇ ਵਿਵਾਦ ਵਿੱਚ ਫਸ ਗਏ ਹਨ। ਗੀਤ ਵਿੱਚ ਵਰਤੇ ਗਏ 'ਅਸ਼ਲੀਲ' ਬੋਲਾਂ ਅਤੇ ਸਕੂਲੀ ਬੱਚੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ਾਂ ਹੇਠ ਚਾਰੇ ਪਾਸਿਓਂ ਘਿਰਨ ਤੋਂ ਬਾਅਦ, ਹੁਣ ਬਾਦਸ਼ਾਹ ਨੇ ਸਾਹਮਣੇ ਆ ਕੇ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ।

ਇਸ ਗੀਤ ਨੂੰ ਲੈ ਕੇ ਹਰਿਆਣਾ ਵਿੱਚ ਬਾਦਸ਼ਾਹ ਖ਼ਿਲਾਫ਼ ਕਈ ਥਾਵਾਂ 'ਤੇ ਐਫ.ਆਈ.ਆਰ. ਦਰਜ ਹੋਈਆਂ ਹਨ ਅਤੇ ਹਰਿਆਣਾ ਮਹਿਲਾ ਆਯੋਗ ਨੇ ਵੀ ਉਨ੍ਹਾਂ ਨੂੰ ਸੰਮਨ ਭੇਜ ਕੇ ਸਖ਼ਤ ਇਤਰਾਜ਼ ਜਤਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਦੇ ਦੇਸ਼ ਛੱਡ ਕੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- 'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ ਮਚਾਈ ਖਲਬਲੀ

 
 
 
 
 
 
 
 
 
 
 
 
 
 
 
 

A post shared by BADSHAH (@badboyshah)

ਇਹ ਵੀ ਪੜ੍ਹੋ- IND vs ENG: ਟੀਮ ਨੂੰ ਲੱਗੀ 74 ਦੌੜਾਂ ਦੀ 'ਪੈਨਲਟੀ'!

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਬਾਦਸ਼ਾਹ ਨੇ ਕਬੂਲ ਕੀਤਾ ਕਿ ਉਨ੍ਹਾਂ ਦੇ ਗੀਤ ਦੇ ਲਿਰਿਕਸ ਅਤੇ ਵਿਜ਼ੂਅਲ ਪੇਸ਼ਕਾਰੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਆਪਣੇ ਗੀਤ ਨੂੰ 'ਬੇਹੂਦਾ' ਦੱਸਦਿਆਂ ਕਿਹਾ, "ਮੈਂ ਖੁਦ ਹਰਿਆਣਾ ਤੋਂ ਹਾਂ ਅਤੇ ਮੇਰਾ ਖਾਣਾ-ਪੀਣਾ ਤੇ ਬੋਲੀ ਸਭ ਹਰਿਆਣਾ ਦਾ ਹੈ। ਮੇਰਾ ਇਰਾਦਾ ਕਦੇ ਵੀ ਕਿਸੇ ਔਰਤ ਜਾਂ ਬੱਚੇ ਬਾਰੇ ਗਲਤ ਬੋਲਣ ਦਾ ਨਹੀਂ ਸੀ"। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੱਪ-ਹੌਪ ਵਿੱਚ ਅਕਸਰ ਅਜਿਹੇ ਸ਼ਬਦ ਵਿਰੋਧੀ ਕਲਾਕਾਰਾਂ ਲਈ ਵਰਤੇ ਜਾਂਦੇ ਹਨ ਪਰ ਉਹ ਸ਼ਬਦ ਕਿਸੇ ਬੱਚੀ ਲਈ ਨਹੀਂ ਸਨ।

ਬਾਦਸ਼ਾਹ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਗੀਤ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਿਆ ਹੈ, ਤਾਂ ਉਹ ਤਹਿ ਦਿਲੋਂ ਮੁਆਫ਼ੀ ਚਾਹੁੰਦੇ ਹਨ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ 'ਹਰਿਆਣਾ ਦਾ ਬੇਟਾ' ਸਮਝ ਕੇ ਮਾਫ਼ ਕਰ ਦਿੱਤਾ ਜਾਵੇ। 

ਇਹ ਵੀ ਪੜ੍ਹੋ- ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ


author

Rakesh

Content Editor

Related News