ਸ਼ਿਵਕਾਰਤੀਕੇਅਨ ਦੀ ਫਿਲਮ ‘ਸੇਯੋਨ’ ਦਾ ਐਲਾਨ, ਬਲਾਕਬਸਟਰ ਫੈਮਿਲੀ ਐਂਟਰਟੇਨਰ ਦੀ ਤਿਆਰੀ

Tuesday, Feb 24, 2026 - 01:03 PM (IST)

ਸ਼ਿਵਕਾਰਤੀਕੇਅਨ ਦੀ ਫਿਲਮ ‘ਸੇਯੋਨ’ ਦਾ ਐਲਾਨ, ਬਲਾਕਬਸਟਰ ਫੈਮਿਲੀ ਐਂਟਰਟੇਨਰ ਦੀ ਤਿਆਰੀ

ਮੁੰਬਈ - ਰਾਜਕਮਲ ਫਿਲਮਜ਼ ਇੰਟਰਨੈਸ਼ਨਲ ਅਤੇ ਟ੍ਰਮੇਰਿਕ ਮੀਡੀਆ ਨੇ ਨਵੇਂ ਪ੍ਰਾਜੈਕਟ ‘ਸੇਯੋਨ’ ਦਾ ਐਲਾਨ ਕੀਤਾ ਹੈ। ਫ਼ਿਲਮ ’ਚ ਸ਼ਿਵਕਾਰਤੀਕੇਅਨ ਪਾਵਰ-ਪੈਕ ਤੇ ਡਾਇਨਮਿਕ ਭੂਮਿਕਾ ’ਚ ਨਜ਼ਰ ਆਉਣਗੇ। ਇਹ ਫਿਲਮ ਵੱਡੇ ਪੱਧਰ ਦੀ ਪੇਂਡੂ ਕਮਰਸ਼ੀਅਲ ਐਂਟਰਟੇਨਰ ਵੱਜੋਂ ਪੇਸ਼ ਕੀਤੀ ਜਾ ਰਹੀ ਹੈ, ਜਿਸ ’ਚ ਜੜ੍ਹਾਂ ਵਾਲੀਆਂ ਭਾਵਨਾਵਾਂ, ਮਾਸ ਅਪੀਲ ਅਤੇ ਸਾਰੀਆਂ ਪੀੜ੍ਹੀਆਂ ਦੇ ਦਰਸ਼ਕਾਂ ਲਈ ਸੰਪੂਰਨ ਮਨੋਰੰਜਨ ਦਾ ਕਾਮਬੋ ਹੈ।

PunjabKesari

‘ਸੇਯੋਨ’ ਦੇ ਨਾਲ ਸ਼ਿਵਕਾਰਤੀਕੇਅਨ ਫਿਰ ਤੋਂ ਰਾਜਕਮਲ ਫਿਲਮਜ਼ ਇੰਟਰਨੈਸ਼ਨਲ ਨਾਲ ਜੁੜ ਰਹੇ ਹਨ। ਇਹ ਉਨ੍ਹਾਂ ਦਾ ਇਹ ਦੁਬਾਰਾ-ਮਿਲਣ ਪਹਿਲਾਂ ਦੇ ਬਲਾਕਬਸਟਰ ‘ਅਰਮਾਨ’ ਦੀ ਸਫਲਤਾ ਤੋਂ ਬਾਅਦ ਹੋ ਰਿਹਾ ਹੈ। ਫ਼ਿਲਮ ਦਾ ਨਿਰਮਾਣ ਕਮਲ ਹਾਸਨ ਅਤੇ ਡਾ. ਆਰ. ਮਹੇਂਦਰਨ ਕਰ ਰਹੇ ਹਨ। ਨਿਰਦੇਸ਼ਕ ਸ਼ਿਵਕੁਮਾਰ ਮੁਰੂਗੇਸਨ, ਜਿਨ੍ਹਾਂ ਨੇ ‘ਥਾਈ ਕਿਝਾਵੀ’ ਦਾ ਨਿਰਦੇਸ਼ਨ ਕੀਤਾ ਹੈ, ਆਪਣੇ ਦੂਜੇ ਨਿਰਦੇਸ਼ਨ ਪ੍ਰਾਜੈਕਟ ਵੱਜੋਂ ਇਸ ਫ਼ਿਲਮ ਨੂੰ ਲੈ ਕੇ ਆ ਰਹੇ ਹਨ।


author

cherry

Content Editor

Related News