''ਥੱਪੜ'' ਤੋਂ ਬਾਅਦ ਹੁਣ ''ਅੱਸੀ'' ਰਾਹੀਂ ਤਾਪਸੀ ਪੰਨੂ ਨੇ ਛੇੜੀ ਨਵੀਂ ਬਹਿਸ, ਪ੍ਰਸ਼ੰਸਕਾਂ ਨੂੰ ਕੀਤੀ ਫਿਲਮ ਦੇਣ ਦੀ ਅਪੀਲ
Friday, Feb 27, 2026 - 04:15 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ, ਜੋ ਆਪਣੀਆਂ ਦਮਦਾਰ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਫ਼ਿਲਮਾਂ ਲਈ ਜਾਣੀ ਜਾਂਦੀ ਹੈ, ਇਨੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਅੱਸੀ' (Assi) ਨੂੰ ਲੈ ਕੇ ਚਰਚਾ ਵਿੱਚ ਹੈ। ਫ਼ਿਲਮ 'ਥੱਪੜ' ਰਾਹੀਂ ਘਰੇਲੂ ਹਿੰਸਾ ਵਿਰੁੱਧ ਦੇਸ਼ ਭਰ ਵਿੱਚ ਚਰਚਾ ਛੇੜਨ ਦੇ ਛੇ ਸਾਲਾਂ ਬਾਅਦ, ਤਾਪਸੀ ਨੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਵੀਡੀਓ
ਤਾਪਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦਰਸ਼ਕਾਂ ਨੂੰ ਫ਼ਿਲਮ 'ਅੱਸੀ' ਦੇਖਣ ਦੀ ਅਪੀਲ ਕੀਤੀ ਹੈ। ਵੀਡੀਓ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ: 'ਥੱਪੜ ਤੋਂ ਅੱਸੀ ਤੱਕ...'। ਵੀਡੀਓ ਵਿੱਚ ਤਾਪਸੀ ਨੇ ਫ਼ਿਲਮਾਂ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਝ ਫ਼ਿਲਮਾਂ ਮਨੋਰੰਜਨ ਲਈ ਹੁੰਦੀਆਂ ਹਨ, ਪਰ ਕੁਝ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ Uncomfortableਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ, "6 ਸਾਲ ਪਹਿਲਾਂ 'ਥੱਪੜ' ਆਈ ਸੀ ਅਤੇ ਹੁਣ ਉਸੇ ਡਾਇਰੈਕਟਰ ਨਾਲ ਮੇਰੀ ਨਵੀਂ ਫ਼ਿਲਮ 'ਅੱਸੀ' ਰਿਲੀਜ਼ ਹੋਈ ਹੈ। ਬਹੁਤ ਸਾਰੇ ਲੋਕਾਂ ਨੇ ਇਸ ਮੁੱਦੇ ਨੂੰ ਨਿੱਜੀ ਤੌਰ 'ਤੇ ਲਿਆ ਹੈ। ਜੇਕਰ ਇੰਨੇ ਸਾਰੇ ਲੋਕ ਇਸ ਬਾਰੇ ਲਿਖ ਰਹੇ ਹਨ ਅਤੇ ਵੀਡੀਓ ਬਣਾ ਰਹੇ ਹਨ, ਤਾਂ ਯਕੀਨਨ ਇਸ ਵਿੱਚ ਕੋਈ ਖ਼ਾਸ ਗੱਲ ਹੋਵੇਗੀ। ਹੋ ਸਕਦਾ ਹੈ ਕਿ ਇਹ ਫ਼ਿਲਮ ਤੁਹਾਨੂੰ ਥੋੜਾ 'Uncomfortable' ਮਹਿਸੂਸ ਕਰਵਾਏ, ਪਰ ਇਹ ਤੁਹਾਨੂੰ ਹਮੇਸ਼ਾ ਯਾਦ ਰਹੇਗੀ।"
ਦਰਸ਼ਕਾਂ ਦੇ ਰਿਵਿਊਜ਼ ਦਾ ਇੰਤਜ਼ਾਰ
ਤਾਪਸੀ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੀਕੈਂਡ 'ਤੇ ਸਮਾਂ ਕੱਢ ਕੇ ਫ਼ਿਲਮ ਜ਼ਰੂਰ ਦੇਖਣ ਅਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ। ਉਨ੍ਹਾਂ ਕਿਹਾ, "ਜੇਕਰ ਤੁਹਾਨੂੰ ਫ਼ਿਲਮ ਚੰਗੀ ਲੱਗੇ ਜਾਂ ਜਿਵੇਂ ਵੀ ਲੱਗੇ, ਲਿਖਣਾ ਜ਼ਰੂਰ। ਮੈਂ ਤੁਹਾਡੀਆਂ ਸ਼ਾਨਦਾਰ ਪੋਸਟਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਾਂਗੀ।."
