''Emergency'' ਫਿਲਮ ਤੋਂ ਬਾਅਦ ਹੁਣ ਵਿਵਾਦਾਂ ਚ ਘਿਰੀ ਇਹ ਸੀਰੀਜ਼, ਭਾਜਪਾ ਕਰ ਰਹੀ ਸਖ਼ਤ ਵਿਰੋਧ
Monday, Sep 02, 2024 - 06:48 PM (IST)
ਨਵੀਂ ਦਿੱਲੀ - ਕੰਗਨਾ ਦੀ ਫ਼ਿਲਮ ਐਮਰਦੈਂਸੀ ਜਿਥੇ ਵਿਵਾਦਾਂ ਚ ਘਿਰੀ ਹੋਈ ਹੈ ਉਥੇ ਹੀ ਹੁਣ ਅਨੁਭਵ ਸਿਨਹਾ ਵਲੋਂ ਨਿਰਦੇਸ਼ਿਤ ਵੈੱਬ ਸੀਰੀਜ਼ ‘IC 814: The Kandahar Hijack’ ਵੀ ਵਿਵਾਦਾਂ ‘ਚ ਘਿਰ ਗਈ ਹੈ। ਦਰਸ਼ਕਾਂ ਤੋਂ ਲੈ ਕੇ ਭਾਜਪਾ ਤੱਕ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਮਨਘੜਤ ਕਹਾਣੀ ਦੱਸਦੇ ਹੋਏ ਇਸ ਦਾ ਬਾਇਕਾਟ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਹਾਈਜੈਕਰਸ ਨੂੰ ਹਿੰਦੂ ਨਾਂ ਦੇਣ ਲਈ ਵੀ ਫ਼ਿਲਮ ਦੇ ਨਿਰਦੇਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਸਾਲ 1999 ਵਿੱਚ ਅਗਵਾ ਕਰਨ ਵਿੱਚ ਸ਼ਾਮਲ ਅੱਤਵਾਦੀਆਂ ਦੀ ਅਸਲ ਪਛਾਣ ਲੁਕਾਈ ਗਈ ਹੈ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਫਿਲਮ ‘IC 814: ਦਿ ਕੰਧਾਰ ਹਾਈਜੈਕ’ ਦੇ ਨਿਰਮਾਤਾਵਾਂ ਨੇ ਗੈਰ-ਮੁਸਲਿਮ ਦਾ ਨਾਮ ਰੱਖ ਕੇ ਅੱਤਵਾਦੀਆਂ ਦੇ ਅਪਰਾਧਿਕ ਇਰਾਦਿਆਂ ਨੂੰ ਪ੍ਰਮਾਣਿਤ ਕੀਤਾ ਹੈ। ਇਸ ਦੇ ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੀਰੀਜ਼ ‘IC 814: The ਕੰਧਾਰ ਹਾਈਜੈਕ’ ਦਾ ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ‘IC 814: The ਕੰਧਾਰ ਹਾਈਜੈਕ’ ਵਿੱਚ “ਕਾਠਮੰਡੂ ਤੋਂ ਕੰਧਾਰ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਫਲਾਈਟ IC814 ਨੂੰ ਹਾਈਜੈਕ ਕਰਨ ਦੀ ਘਟਨਾ ਬਾਰੇ ਤੱਥਾਂ ਨੂੰ ਦਿਖਾਇਆ ਗਿਆ ਹੈ।"
ਅਮਿਤ ਮਾਲਵੀਆ ਨੇ ਦਿੱਤਾ ਇਹ ਬਿਆਨ
ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਕ ਟਵੀਟ ‘ਚ ਲਿਖਿਆ, ‘‘IC 814 ਦੇ ਹਾਈਜੈਕਰ ਖਤਰਨਾਕ ਅੱਤਵਾਦੀ ਸਨ, ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਛੁਪਾਉਣ ਲਈ ਫਰਜ਼ੀ ਨਾਂ ਰੱਖੇ ਸਨ।’’ ਫਿਲਮ ਨਿਰਮਾਤਾ ਅਨੁਭਵ ਸਿਨਹਾ ਨੇ ਉਨ੍ਹਾਂ ਦੇ ਗੈਰ-ਮੁਸਲਿਮ ਨਾਂ ਬਦਲ ਲਏ ਹਨ। ”
ਇਸ ਦੇ ਨਾਲ ਹੀ ਅਮਿਤ ਮਾਲਵੀਆ ਨੇ ਲਿਖਿਆ, “ਇਸਦਾ ਨਤੀਜਾ ਕੀ ਹੋਵੇਗਾ? ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ IC-814 ਜਹਾਜ਼ ਨੂੰ ਹਾਈਜੈਕ ਕੀਤਾ। ਸਿਨੇਮਾ ਨੂੰ ਹਮਲਾਵਰ ਤਰੀਕੇ ਨਾਲ ਵਰਤਣਾ ਨਾ ਸਿਰਫ਼ ਭਵਿੱਖ ਵਿੱਚ ਭਾਰਤ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਸਗੋਂ ਕਿਸੇ ਧਾਰਮਿਕ ਸੰਗਠਨ ਨੂੰ ਸਾਰੇ ਖੂਨ-ਖਰਾਬੇ ਲਈ ਜ਼ਿੰਮੇਵਾਰ ਠਹਿਰਾਏਗਾ।