10 ਸਾਲ ਪਹਿਲਾਂ ਆਪਣੇ ਹੀ ਦੇਸ਼ ਨੇ ਕਰ''ਤਾ ਸੀ ਬੈਨ, ਹੁਣ ਭਾਰਤ ਵੀ ਛੱਡਣਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ

Saturday, Mar 07, 2026 - 12:52 PM (IST)

10 ਸਾਲ ਪਹਿਲਾਂ ਆਪਣੇ ਹੀ ਦੇਸ਼ ਨੇ ਕਰ''ਤਾ ਸੀ ਬੈਨ, ਹੁਣ ਭਾਰਤ ਵੀ ਛੱਡਣਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ

ਐਂਟਰਟੇਨਮੈਂਟ ਡੈਸਕ : ਮਾਡਲ ਅਤੇ ਅਦਾਕਾਰਾ ਮੰਦਾਨਾ ਕਰੀਮੀ, ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ, ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿੱਚ ਮੰਦਾਨਾ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਛੱਡਣ ਦੇ ਆਪਣੇ ਫੈਸਲੇ 'ਤੇ ਚੁੱਪੀ ਤੋੜੀ ਹੈ। ਮੰਦਾਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਤਾਂ ਛੱਡ ਰਹੀ ਹੈ, ਪਰ ਉਹ ਆਪਣੇ ਜਨਮ ਸਥਾਨ ਇਰਾਨ ਵਾਪਸ ਨਹੀਂ ਜਾ ਸਕਦੀ ਕਿਉਂਕਿ ਉੱਥੇ ਉਸ ਦੀ ਐਂਟਰੀ 'ਤੇ ਪਾਬੰਦੀ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਇੰਤਜ਼ਾਰ ਖਤਮ ! 'ਧੁਰੰਦਰ 2' ਦਾ ਟ੍ਰੇਲਰ ਰਿਲੀਜ਼, ਜਾਣੋ ਕਦੋਂ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

PunjabKesari

ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਦਿੱਤਾ ਜਵਾਬ

ਪਿਛਲੇ ਦਿਨੀਂ ਮੰਦਾਨਾ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਵੀਡੀਓ ਵਿੱਚ ਸਪੱਸ਼ਟੀਕਰਨ ਦਿੰਦਿਆਂ ਮੰਦਾਨਾ ਨੇ ਕਿਹਾ, "ਮੈਨੂੰ 10 ਸਾਲ ਪਹਿਲਾਂ ਇਰਾਨ ਤੋਂ ਬੈਨ ਕਰ ਦਿੱਤਾ ਗਿਆ ਸੀ। ਮੈਂ ਵਾਪਸ ਨਹੀਂ ਜਾ ਸਕਦੀ। ਹਾਂ, ਮੈਂ ਭਾਰਤ ਛੱਡ ਰਹੀ ਹਾਂ, ਪਰ ਇਰਾਨ ਨਹੀਂ ਜਾ ਰਹੀ। ਮੈਂ ਭਾਰਤ ਤੋਂ ਇਸ ਲਈ ਨਾਰਾਜ਼ ਹਾਂ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਮੈਨੂੰ ਇੱਥੇ ਕੋਈ ਸਮਰਥਨ ਨਹੀਂ ਮਿਲਿਆ।"

ਇਹ ਵੀ ਪੜ੍ਹੋ: ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ

 
 
 
 
 
 
 
 
 
 
 
 
 
 
 
 

A post shared by Mandana Karimi (@mandanakarimi)

ਸੁਰੱਖਿਆ ਕਾਰਨਾਂ ਕਰਕੇ ਗੁਪਤ ਜਗ੍ਹਾ 'ਤੇ ਰਹਿ ਰਹੀ ਹੈ ਅਦਾਕਾਰਾ

ਮੰਦਾਨਾ ਨੇ ਖੁਲਾਸਾ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਇਸ ਸਮੇਂ ਬੇਹੱਦ ਸਖ਼ਤ ਪਹਿਰੇ ਵਿੱਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਲੋਕੇਸ਼ਨ ਬਾਰੇ ਉਸ ਦੇ ਕਰੀਬੀ ਦੋਸਤਾਂ ਨੂੰ ਵੀ ਨਹੀਂ ਪਤਾ। ਮੰਦਾਨਾ ਮੁਤਾਬਕ ਉਹ ਇਰਾਨੀ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਿਛਲੇ 6 ਸਾਲਾਂ ਤੋਂ ਉਸ ਨੇ ਫਿਲਮਾਂ ਵਿੱਚ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਲਿਖੀ ਭਾਵੁਕ ਪੋਸਟ

 
 
 
 
 
 
 
 
 
 
 
 
 
 
 
 

A post shared by RK (@rohitkhilnani)

ਕੌਣ ਹੈ ਮੰਦਾਨਾ ਕਰੀਮੀ?

ਮੰਦਾਨਾ ਦਾ ਜਨਮ 19 ਮਈ 1988 ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਇਆ ਸੀ। ਉਸ ਦਾ ਅਸਲੀ ਨਾਮ ਮਨੀਜ਼ੇਹ ਕਰੀਮੀ ਹੈ। ਉਸ ਦੇ ਪਿਤਾ ਇਰਾਨੀ ਹਨ ਅਤੇ ਮਾਂ ਭਾਰਤੀ ਮੂਲ ਦੀ ਹੈ। ਉਸ ਨੇ ਆਪਣਾ ਬਚਪਨ ਤਹਿਰਾਨ ਵਿੱਚ ਬਿਤਾਇਆ। ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਏਅਰ ਹੋਸਟੈਸ ਵਜੋਂ ਕੰਮ ਕਰਦੀ ਸੀ। ਬਾਅਦ ਵਿੱਚ ਉਸਨੇ ਮਾਡਲਿੰਗ ਸ਼ੁਰੂ ਕੀਤੀ ਅਤੇ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਦਾ ਹਿੱਸਾ ਬਣੀ। ਉਹ 2010 ਵਿੱਚ ਇੱਕ ਮਾਡਲਿੰਗ ਅਸਾਈਨਮੈਂਟ ਲਈ ਮੁੰਬਈ ਆਈ ਸੀ ਅਤੇ 2013 ਵਿੱਚ ਪੱਕੇ ਤੌਰ 'ਤੇ ਇੱਥੇ ਰਹਿਣ ਲੱਗ ਪਈ। ਉਸਦੀਆਂ ਪ੍ਰਮੁੱਖ ਫਿਲਮਾਂ ਵਿੱਚ 'ਭਾਗ ਜੌਨੀ', 'ਮੈਂ ਔਰ ਚਾਰਲਸ' ਅਤੇ 'ਕਿਆ ਕੂਲ ਹੈਂ ਹਮ 3' ਸ਼ਾਮਲ ਹਨ। ਉਸਨੂੰ ਸਭ ਤੋਂ ਵੱਧ ਪ੍ਰਸਿੱਧੀ ਰਿਐਲਿਟੀ ਸ਼ੋਅ 'ਬਿੱਗ ਬੌਸ 9' (2015) ਤੋਂ ਮਿਲੀ, ਜਿੱਥੇ ਉਹ ਸੈਕਿੰਡ ਰਨਰ-ਅੱਪ ਰਹੀ ਸੀ। ਇਸ ਤੋਂ ਇਲਾਵਾ ਉਹ 'ਲਾਕ ਅੱਪ' ਸ਼ੋਅ ਵਿੱਚ ਵੀ ਨਜ਼ਰ ਆਈ ਸੀ। ਮੰਦਾਨਾ 'Me Too' ਲਹਿਰ ਦੌਰਾਨ ਕਾਫੀ ਚਰਚਾ ਵਿੱਚ ਰਹੀ ਸੀ, ਜਦੋਂ ਉਸਨੇ ਨਿਰਦੇਸ਼ਕ ਸਾਜਿਦ ਖਾਨ ਅਤੇ ਉਮੇਸ਼ ਗਾਡਗੇ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਉਹ ਇਰਾਨ ਵਿੱਚ ਔਰਤਾਂ ਦੇ ਹੱਕਾਂ ਲਈ ਅਤੇ ਉੱਥੋਂ ਦੇ ਸਿਆਸੀ ਹਾਲਾਤਾਂ 'ਤੇ ਅਕਸਰ ਖੁੱਲ੍ਹ ਕੇ ਬੋਲਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News