ਭੁਲੱਥ ਹਲਕੇ ''ਚ ਇਕ ਸੀਟ ਕਾਂਗਰਸ ਤੇ ਇਕ ''ਆਪ'' ਨੇ ਜਿੱਤੀ
Wednesday, Dec 17, 2025 - 03:55 PM (IST)
ਭੁਲੱਥ (ਰਜਿੰਦਰ)- ਭੁਲੱਥ ਹਲਕੇ 'ਚ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੈ। ਜਿਸ ਦੇ ਦੋ ਨਤੀਜੇ ਹੁਣ ਤੱਕ ਆ ਚੁੱਕੇ ਹਨ। ਇਥੇ ਇਕ ਸੀਟ 'ਤੇ ਕਾਂਗਰਸ ਅਤੇ ਇਕ ਸੀਟ 'ਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿੱਚ ਆਇਆ ਹੈ, ਜਿੱਥੇ ਬਲਾਕ ਸੰਮਤੀ ਜ਼ੋਨ ਰਮੀਦੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜੋਗਿੰਦਰ ਕੌਰ ਜੇਤੂ ਰਹੀ, ਜਿਸ ਨੂੰ 1002 ਵੋਟਾਂ ਪਈਆਂ, ਜਦਕਿ ਇਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 793 ਵੋਟਾਂ ਮਿਲੀਆਂ ਹਨ। ਦੂਜਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਇਆ, ਜਿੱਥੇ ਬਲਾਕ ਸੰਮਤੀ ਜ਼ੋਨ ਗਾਜੀ ਗੁਡਾਣਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ 1184 ਵੋਟਾਂ ਨਾਲ ਜੇਤੂ ਰਹੀ ਹੈ। ਜਦਕਿ ਕਾਂਗਰਸੀ ਉਮਦੀਵਾਰ ਸੀਮਾ ਰਾਣੀ 993 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
