ਫਗਵਾੜਾ ''ਚ ਕੌਮੀ ਰਾਜਮਾਰਗ ''ਤੇ ਵੱਡਾ ਹਾਦਸਾ: ਸੜਕ ਵਿਚਾਲੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, 4 ਜ਼ਖਮੀ

Wednesday, Dec 03, 2025 - 02:36 AM (IST)

ਫਗਵਾੜਾ ''ਚ ਕੌਮੀ ਰਾਜਮਾਰਗ ''ਤੇ ਵੱਡਾ ਹਾਦਸਾ: ਸੜਕ ਵਿਚਾਲੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, 4 ਜ਼ਖਮੀ

ਫਗਵਾੜਾ (ਜਲੋਟਾ) : ਫਗਵਾੜਾ 'ਚ ਕੌਮੀ ਰਾਜਮਾਰਗ ਨੰਬਰ-1 'ਤੇ ਅੱਜ ਸ਼ਾਮ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸੜਕ ਵਿਚਕਾਰ ਖੜ੍ਹੇ ਟਰੱਕ ਨਾਲ ਤੇਜ਼ ਰਫਤਾਰ ਕਾਰ ਦੀ ਟੱਕਰ ਹੋ ਗਈ। ਵਾਪਰੇ ਸੜਕ ਹਾਦਸੇ 'ਚ ਕਾਰ ਸਵਾਰ 4 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਮੌਕੇ 'ਤੇ ਮੌਜੂਦ ਰਹੇ ਲੋਕਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਕਾਰ ਸਵਾਰ ਨਵੀਂ ਦਿੱਲੀ ਦੇ ਏਅਰਪੋਰਟ ਤੋਂ ਮੁਕੇਰੀਆਂ ਵੱਲ ਜਾ ਰਹੇ ਸਨ ਕਿ ਵਿਚ ਰਸਤੇ 'ਚ ਫਗਵਾੜਾ 'ਚ ਕੌਮੀ ਰਾਜਮਾਗ ਨੰਬਰ-1 'ਤੇ ਖੜ੍ਹੇ ਟਰੱਕ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਜਿਨ੍ਹਾਂ ਦੀ ਪਛਾਣ ਕੀਰਤਨ ਸਿੰਘ, ਹਰਜੀਤ ਕੌਰ, ਅਮਰਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਵਜੋਂ ਹੋਈ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਇਹਨਾਂ ਦਾ ਇਲਾਜ ਜਾਰੀ ਹੈ।

PunjabKesari

ਹਾਦਸੇ ਤੋਂ ਬਾਅਦ ਕੌਮੀ ਰਾਜਮਾਗ ਨੰਬਰ 1 'ਤੇ ਕੁਝ ਸਮੇਂ ਲਈ ਟਰੈਫਿਕ 'ਚ ਰੁਕਾਵਟਾਂ ਪਈਆਂ ਸਨ ਜਿਨ੍ਹਾਂ ਨੂੰ ਫਗਵਾੜਾ ਪੁਲਸ ਦੇ ਸਹਿਯੋਗ ਨਾਲ ਠੀਕ ਕਰ ਟ੍ਰੈਫਿਕ ਨੂੰ ਰੂਟੀਨ ਵਾਂਗ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News