ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ ਚੈਕਿੰਗ, ਨਸ਼ੀਲੇ ਪਦਾਰਥ ਸਮੇਤ ਹਵਾਲਾਤੀ ਗ੍ਰਿਫ਼ਤਾਰ
Monday, Dec 08, 2025 - 12:32 PM (IST)
ਕਪੂਰਥਲਾ (ਮਹਾਜਨ , ਭੂਸ਼ਣ, ਮਲਹੋਤਰਾ)-ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ ਸੀ. ਆਰ. ਪੀ. ਸੀ. ਅਤੇ ਜੇਲ੍ਹ ਪੁਲਸ ਨੇ ਸਾਂਝੇ ਤੌਰ ’ਤੇ ਚਲਾਈ ਚੈਕਿੰਗ ਮੁਹਿੰਮ ਦੌਰਾਨ ਇਕ ਹਵਾਲਾਤੀ ਕੋਲੋਂ 49 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ੍ਹ ਅਰੁਣਪਾਲ ਸਿੰਘ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਤਹਿਤ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਨੇ ਸਾਂਝੇ ਤੌਰ ’ਤੇ ਜੇਲ ਕੰਪਲੈਕਸ ’ਚ ਚੈਕਿੰਗ ਮੁਹਿੰਮ ਚਲਾਈ ਸੀ, ਜਿਸ ਦੌਰਾਨ ਜਦੋਂ ਇਕ ਹਵਾਲਾਤੀ ਸੰਨੀ ਪੁੱਤਰ ਵਿਸ਼ੇਸ਼ ਲਾਲ ਵਾਸੀ ਕਰਤਾਰਪੁਰ ਜਲੰਧਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 49 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: NRI ਦੇਸ਼ ਦੇ ਬ੍ਰਾਂਡ ਅੰਬੈਸਡਰ ਬਣਨ ਤੇ ਕੋਰੀਆ ਦੀਆਂ ਕੰਪਨੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ: CM
