ਕਪੂਰਥਲਾ ਜ਼ਿਲ੍ਹੇ ''ਚ ਜ਼ਿਲਾ ਪ੍ਰੀਸ਼ਦ ਲਈ 64 ਤੇ ਬਲਾਕ ਸੰਮਤੀਆਂ ਲਈ 424 ਨਾਮਜ਼ਦਗੀਆਂ

Friday, Dec 05, 2025 - 02:02 PM (IST)

ਕਪੂਰਥਲਾ ਜ਼ਿਲ੍ਹੇ ''ਚ ਜ਼ਿਲਾ ਪ੍ਰੀਸ਼ਦ ਲਈ 64 ਤੇ ਬਲਾਕ ਸੰਮਤੀਆਂ ਲਈ 424 ਨਾਮਜ਼ਦਗੀਆਂ

ਕਪੂਰਥਲਾ (ਮਹਾਜਨ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਵੀਰਵਾਰ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ੍ਹ 64 ਅਤੇ ਬਲਾਕ ਸੰਮਤੀ ਲਈ 424 ਨਾਮਜ਼ਦਗੀਆਂ ਭਰੀਆਂ ਗਈਆਂ। ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ (ਸ਼ੁੱਕਰਵਾਰ) ਹੋਵੇਗੀ ਅਤੇ 6 ਦਸੰਬਰ (ਸ਼ਨੀਵਾਰ) ਸ਼ਾਮ 3:00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਨਾਮਜ਼ਦਗੀਆਂ ਵਿਚ ਬਲਾਕ ਸੰਮਤੀ ਕਪੂਰਥਲਾ ਲਈ 110, ਨਡਾਲਾ ਲਈ 89, ਫਗਵਾੜਾ ਲਈ 99, ਫੱਤੂਢੀਂਗਾ ਲਈ 56 ਤੇ ਸੁਲਤਾਨਪੁਰ ਲੋਧੀ ਲਈ 70 ਨਾਮਜ਼ਦਗੀਆਂ ਸ਼ਾਮਲ ਹਨ ।

ਇਹ ਵੀ ਪੜ੍ਹੋ: ਬਿਸ਼ਨੋਈ ਗੈਂਗ ਬਾਰੇ ਵੱਡਾ ਖ਼ੁਲਾਸਾ! ਪੰਜਾਬ 'ਚ ਗੈਂਗਵਾਰ ਦਾ ਖ਼ਦਸ਼ਾ, ਮੂਸੇਵਾਲਾ ਕਤਲ ਕਾਂਡ 'ਚ ਖੁੱਲ੍ਹੇ ਰਾਜ਼

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ 14 ਦਸੰਬਰ (ਐਤਵਾਰ) ਨੂੰ ਸਵੇਰੇ 8 ਤੋਂ ਸ਼ਾਮ ਦੇ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ ’ਤੇ ਹੋਵੇਗੀ। ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜ਼ੋਨ ਹਨ, ਜਦਕਿ ਪੰਚਾਇਤ ਸੰਮਤੀਆਂ ਕਪੂਰਥਲਾ, ਫੱਤੂਢੀਂਗਾ , ਸੁਲਤਾਨਪੁਰ , ਫਗਵਾੜਾ, ਨਡਾਲਾ ਦੇ 88 ਜ਼ੋਨ ਹਨ ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪੁੱਜਾ, ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ


author

shivani attri

Content Editor

Related News