ਅੰਨ੍ਹੇ ਕਤਲ ਦੀ ਸੁਲਝੀ ਗੁੱਥੀ! ਰੰਜਿਸ਼ ਕਾਰਨ ਕੀਤਾ ਸੀ ਨੌਜਵਾਨ ਦਾ ਕਤਲ, ਇਕ ਮੁਲਜ਼ਮ ਗ੍ਰਿਫ਼ਤਾਰ
Monday, Dec 08, 2025 - 06:45 PM (IST)
ਢਿੱਲਵਾਂ (ਜਗਜੀਤ ਸਿੰਘ)-ਢਿੱਲਵਾਂ ਪੁਲਸ ਨੇ ਇਕ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਸਬ ਡਿਵੀਜ਼ਨ ਭੁਲੱਥ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 21 ਨਵੰਬਰ 2025 ਨੂੰ ਪਿੰਡ ਮਿਆਣੀ ਬਾਕਰਪੁਰ, ਢਿੱਲਵਾਂ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿੱਚ ਹਰਵਿੰਦਰ ਸਿੰਘ ਉਰਫ਼ ਰਾਲੂ ਪੁੱਤਰ ਬਲਵੰਤ ਸਿੰਘ ਵਾਸੀ ਮਿਆਣੀ ਬਾਕਰਪੁਰ ਢਿੱਲਵਾਂ ਦੀ ਲਾਸ਼ ਮਿਲਣ ‘ਤੇ ਮੁਕੱਦਮਾ ਮ੍ਰਿਤਕ ਦੀ ਮਾਤਾ ਕਪੂਰ ਕੌਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਹੈਂਡਰਾਈਟਿੰਗ ਮੋਤੀਆਂ ਤੋਂ ਵੀ ਸੋਹਣੀ, ਮਿਲਿਆ ਵੱਡਾ ਐਵਾਰਡ
ਉਪਰੋਕਤ ਮੁਕੱਦਮਾ ਸਬੰਧੀ ਗੌਰਵ ਤੂਰਾ ਆਈ. ਪੀ. ਐੱਸ. ਮਾਣਯੋਗ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਦੀ ਯੋਗ ਰਹਿਨੁਮਾਈ ਹੇਠ ਅਤੇ ਪ੍ਭਜੋਤ ਸਿੰਘ ਵਿਰਕ, ਐੱਸ. ਪੀ. (ਡਿਟੈਕਟਿਵ) ਕਪੂਰਥਲਾ ਵੱਲੋਂ ਮੁਕੱਦਮੇ ਨੂੰ ਟਰੇਸ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਐੱਸ. ਆਈ. ਦਲਵਿੰਦਰਬੀਰ ਸਿੰਘ ਮੁੱਖ ਅਫ਼ਸਰ ਥਾਣਾ ਢਿੱਲਵਾਂ ਦੀ ਟੀਮ ਵੱਲੋਂ ਵਾਰਦਾਤ ਸਬੰਧੀ ਤਕਨੀਕੀ ਵਿਗਿਆਨਿਕ ਢੰਗ ਅਤੇ ਖ਼ੁਫ਼ੀਆ ਸਰੋਤਾਂ ਦੀ ਮਦਦ ਨਾਲ ਕੇਸ ਦੀ ਬਹੁਤ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੇਸ ਸਬੰਧੀ ਮੁਦੱਈ ਮੁਕੱਦਮਾ ਕਪੂਰ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਲੜਕਾ ਹਰਵਿੰਦਰ ਸਿੰਘ ਉਰਫ਼ ਰਾਲੂ (35) ਮਿਤੀ 20 ਨਵੰਬਰ ਨੂੰ ਸ਼ਾਮ ਵੇਲੇ ਆਪਣੇ ਮੋਟਰਸਾਈਕਲ ‘ਤੇ ਘਰੋਂ ਬਾਹਰ ਗਿਆ ਪਰ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਮੁਦੱਈ ਨੇ ਸਵੇਰੇ ਆਪਣੇ ਜਵਾਈ ਜਗਮੋਹਨ ਸਿੰਘ ਨੂੰ ਫੋਨ ਕਰਕੇ ਸੱਦਿਆ ਅਤੇ ਉਹ ਹਰਵਿੰਦਰ ਸਿੰਘ ਦੀ ਭਾਲ ਕਰਨ ਲੱਗੇ।
ਇਹ ਵੀ ਪੜ੍ਹੋ: ਸਾਵਧਾਨ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ, ਮਿੰਟਾਂ 'ਚ ਉੱਡੇ ਕਰੋੜਾਂ ਰੁਪਏ, ਖੁੱਲ੍ਹੇ ਭੇਤ ਨੇ ਚੱਕਰਾਂ 'ਚ ਪਾਇਆ ਟੱਬਰ
ਮਿਤੀ 21 ਨਵੰਬਰ ਨੂੰ ਪਤਾ ਕਰਕੇ ਜਗਮੋਹਨ ਸਿੰਘ ਨੇ ਮੁਦੱਈ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿੱਚ ਪਈ ਹੈ ਤਾਂ ਮੁਦੱਈ ਨੇ ਮੌਕੇ ‘ਤੇ ਜਾ ਕੇ ਵੇਖਿਆ ਕਿ ਉਸ ਦੇ ਲੜਕੇ ਹਰਵਿੰਦਰ ਸਿੰਘ ਦੀ ਲਾਸ਼ ਖੇਤਾਂ ਵਿੱਚ ਬਿਜਲੀ ਦੇ ਵੱਡੇ ਖੰਭੇ ਨੇੜੇ ਖ਼ੂਨ ਨਾਲ ਲਥਪਥ ਪਈ ਸੀ ਅਤੇ ਮੂੰਹ, ਠੋਡੀ ਅਤੇ ਅੱਖਾਂ ਉੱਪਰ ਤੇਜ਼ਧਾਰ ਹਥਿਆਰ ਦੇ ਵਾਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...
ਇਸ ਕੇਸ ਦੀ ਥਾਣਾ ਢਿੱਲਵਾਂ ਪੁਲਸ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਿਆਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੰਨੀ ਰਿਸ਼ੀਦੇਵ ਪੁੱਤਰ ਵਿਨੋਦ ਰਿਸ਼ੀਦੇਵ ਵਾਸੀ ਕੁੜੰਮਰ ਥਾਣਾ ਕਨਰੀਆ ਜ਼ਿਲ੍ਹਾ ਸਹਿਰਸਾ ਬਿਹਾਰ ਹਾਲ ਵਾਸੀ ਮੋਟਰ ਗੋਪੀ ਸਿੰਘ ਵਾਸੀ ਧਾਲੀਵਾਲ ਬੇਟ ਥਾਣਾ ਢਿੱਲਵਾਂ ਨੂੰ ਮੁਕੱਦਮਾ ਵਿੱਚ ਕਥਿਤ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਨੇ ਆਪਣੇ ਹੋਰ ਦੋ ਸਾਥੀਆਂ ਸੰਜੇ ਕੁਮਾਰ ਪੁੱਤਰ ਸਕੰਦਰਾ ਰਿਸ਼ੀਦੇਵ, ਰਾਜਾ ਰਿਸ਼ੀਦੇਵ ਪੁੱਤਰ ਚੰਦਨ ਰਿਸ਼ੀਦੇਵ ਵਾਸੀਆਨ ਹਸਨਪੁਰ ਥਾਣਾ ਰਾਣੀਗੰਜ ਜ਼ਿਲ੍ਹਾ ਅਰਰੀਆ, ਬਿਹਾਰ ਨਾਲ ਮਿਤੀ 21 ਨਵੰਬਰ ਨੂੰ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਗੱਲ ਕਬੂਲੀ ਹੈ। ਕਤਲ ਦੀ ਵਜ੍ਹਾ ਰੰਜਿਸ਼ ਦੱਸੀ ਜਾ ਰਹੀ ਹੈ। ਰੰਜਿਸ਼ ਇਹ ਹੈ ਕਿ ਉਕਤ ਦੋਸ਼ੀਆਂ ਨਾਲ ਮ੍ਰਿਤਕ ਨਾਲ ਕੁਝ ਦਿਨ ਪਹਿਲਾਂ ਕਿਸੇ ਗੱਲ ਤੋਂ ਮਾਮੂਲੀ ਝਗੜਾ ਹੋਇਆ ਸੀ। ਉਕਤ ਕਥਿਤ ਦੋਸ਼ੀਆਂ ਦੁਆਰਾ ਕੀਤੀ ਗਈ ਵਾਰਦਾਤ ਬਾਰੇ ਪੁਲਸ ਰਿਮਾਂਡ ਵਿੱਚ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਦੂਜੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
