ਸੁਲਤਾਨਪੁਰ ਲੋਧੀ ਹਲਕੇ ''ਚ ਜ਼ਿਲ੍ਹੇ ’ਚ ਸਭ ਤੋਂ ਵੱਧ 55.62 ਫ਼ੀਸਦੀ ਵੋਟਿੰਗ

Monday, Dec 15, 2025 - 03:21 PM (IST)

ਸੁਲਤਾਨਪੁਰ ਲੋਧੀ ਹਲਕੇ ''ਚ ਜ਼ਿਲ੍ਹੇ ’ਚ ਸਭ ਤੋਂ ਵੱਧ 55.62 ਫ਼ੀਸਦੀ ਵੋਟਿੰਗ

ਸੁਲਤਾਨਪੁਰ ਲੋਧੀ (ਧੀਰ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਕੰਮ ਬੀਤੇ ਦਿਨ ਸੁਲਤਾਨਪੁਰ ਲੋਧੀ ਵਿੱਚ ਪੂਰੇ ਅਮਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਖ਼ਤਮ ਹੋਈਆਂ। ਹਲਕਾ ਸੁਲਤਾਨਪੁਰ ਲੋਧੀ ਵਿਚ ਬਲਾਕ ਸੰਮਤੀ ਦੀਆਂ 30 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨ ਸੀਟਾਂ 'ਤੇ ਹੋਏ ਮਤਦਾਨ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ, ਵੋਟਾਂ ਪਾਉਣ ਦੇ ਕੰਮ ਨੂੰ ਨਿਰਪੱਖ ਅਤੇ ਸ਼ਾਂਤੀ ਪੂਰਵਕ ਕਰਵਾਉਣ ਲਈ ਪ੍ਰਸ਼ਾਸਨ ਅਤੇ ਪੁਲਸ ਦੋਵੇਂ ਹੀ ਪੱਬਾ ਭਾਰ ਸਨ। ਵੱਡੀ ਗਿਣਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਰੋਕਣ ਲਈ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਸਨ । ਅਤਿ ਸੰਵੇਦਨਸ਼ੀਲ ਬੂਥਾਂ ਦੇ ਪ੍ਰਸ਼ਾਸਨ ਵੱਲੋਂ ਖ਼ੁਦ ਨਿਗਰਾਨੀ ਰੱਖੀ ਜਾ ਸੀ ।ਏ. ਐੱਸ. ਪੀ. ਸੁਲਤਾਨਪੁਰ ਲੋਧੀ ਧਰੇਂਦਰ ਵਰਮਾ ਅਤੇ ਐੱਸ. ਐੱਚ. ਓ. ਸੁਲਤਾਨਪੁਰ ਸੋਨਮਦੀਪ ਕੌਰ ਬੂਥਾਂ 'ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ। ਵੋਟਿੰਗ ਦਾ ਕੰਮ ਸੰਪੰਨ ਹੋਣ ਉਪਰੰਤ ਗੱਲਬਾਤ ਕਰਦਿਆਂ ਏ. ਐੱਸ. ਪੀ. ਧਰਿੰਦਰ ਵਰਮਾ ਨੇ ਕਿਹਾ ਕਿ ਪੂਰੇ ਹਲਕੇ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ ਅਤੇ ਸ਼ਾਂਤੀ ਪੂਰਵਕ ਨਿਬੜ ਗਿਆ। ਕਿਸੇ ਵੀ ਬੂਥ 'ਤੇ ਕੋਈ ਵੀ ਗੜਬੜੀ ਜਾਂ ਹਿੰਸਾ ਦੀ ਕੋਈ ਖ਼ਬਰ ਨਹੀਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਚੋਣਾਂ ਨੂੰ ਨਿਰਪੱਖ ਤੇ ਸ਼ਾਂਤੀਪੂਰਵਕ ਕਰਵਾਉਣ ਲਈ ਪੂਰੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ। ਸੁਲਤਾਨਪੁਰ ਲੋਧੀ ਹਲਕੇ 'ਚ ਜ਼ਿਲ੍ਹੇ ’ਚ ਸਭ ਤੋਂ ਵੱਧ 55.62 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।  

ਇਹ ਵੀ ਪੜ੍ਹੋ: ਜਲੰਧਰ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ DC ਹਿਮਾਂਸ਼ੂ ਦਾ ਵੱਡਾ ਬਿਆਨ, ਸਕੂਲਾਂ 'ਚ ਕਰ 'ਤੀ ਛੁੱਟੀ

ਵੋਟਿੰਗ ਦਾ ਕੰਮ ਬਹੁਤ ਸੁਸਤ ਰਫ਼ਤਾਰ ਨਾਲ ਸ਼ੁਰੂ ਹੋਇਆ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਵਿਚੋਂ ਹਲਕੇ ਵਿਚੋਂ ਇਕਾ-ਦੁਕਾ ਬੂਥਾਂ 'ਤੇ ਵੋਟਾਂ ਪਾਉਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਵੇਖੀਆਂ ਪੂਰੇ ਹਲਕੇ 'ਚ ਦੁਪਹਿਰ 12 ਵਜੇ ਤੱਕ ਸਿਰਫ਼ 20 ਫ਼ੀਸਦੀ ਹੀ ਪੋਲਿੰਗ ਹੋਈ ਸੀ। ਮੱਤਦਾਤਾ ਵੋਟਾਂ ਪਾਉਣ ਸਮੇਂ ਬਹੁਤ ਘੱਟ ਦਿਲਚਸਪੀ ਵਿਖਾ ਰਹੇ ਸਨ ਹਲਕੇ ਵਿਚੋਂ ਉਮੀਦਵਾਰਾਂ ਦੇ ਸਮਰਥਕ ਆਪਣੀ ਆਪਣੀ ਵੋਟਾਂ ਨੂੰ ਪਾਉਣ ਲਈ ਵੋਟਰਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਮੱਤਦਾਨ ਕੇਂਦਰਾਂ ਤੱਕ ਲੈ ਕੇ ਜਾ ਰਹੇ ਸਨ। ਨੌਜਵਾਨ ਵਰਕਰਾਂ ਤੋਂ ਜਿਆਦਾ ਕਿਤੇ ਭੀੜ ਬਜ਼ੁਰਗਾਂ ਦੀ ਵੋਟਿੰਗ ਸਮੇਂ ਦੇਖੀ ਗਈ ਮਹਿਲਾਵਾਂ ਵੱਲੋਂ ਪੂਰੇ ਯੋਸ਼ਨਾ ਨਾਲ ਵੋਟਿੰਗ ਕੀਤੀ ਗਈ।

ਇਹ ਵੀ ਪੜ੍ਹੋ: Breaking News: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਏ ਗਏ ਖਾਲੀ

ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਆਜ਼ਾਦ ਵਿਧਾਇਕ ਦਰਮਿਆਨ
ਹਲਕਾ ਸੁਲਤਾਨਪੁਰ ਲੋਧੀ ਚੋਂ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੀਆਂ ਚੋਣਾਂ ਚੋਂ ਮੁੱਖ ਮੁਕਾਬਲਾ ਯਾਦ ਵਿਧਾਇਕ ਕਰਾਣਾ ਇੰਦਰ ਪ੍ਰਤਾਪ ਸਿੰਘ ਧੜੇ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਮੰਨਿਆ ਜਾ ਰਿਹਾ ਕਿਉਂਕਿ ਇਨ੍ਹਾਂ ਦੋਵਾਂ ਤੋਂ ਸਿਵਾਏ ਨਾ ਤਾਂ ਕਾਂਗਰਸ ਪਾਰਟੀ ਦੇ ਨਾ ਹੀ ਅਕਾਲੀ ਦਲ ਆਪਣੇ ਸਾਰੇ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਖੜੇ ਕਰ ਪਾਈ ਸੀ। ਰਾਣਾ ਧੜੇ ਦੇ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤਣ ਲਈ ਪੂਰੀ ਵਾਹ ਲਗਾ ਰੱਖੀ ਸੀ ।ਅਕਾਲੀ ਦਲ ਦੀ ਵੀ ਕੁਝ ਪਿੰਡਾਂ ਆਹਲੀ ,ਬੂਲੇ ,ਕਬੀਰਪੁਰ ,ਰਾਮੇ, ਸਚੇਤਗੜ੍ਹ ਚੋਂ ਚੰਗੀ ਪੁਜੀਸਨ ਦੱਸੀ ਜਾ ਰਹੀ ਹੈ।ਸਭ ਤੋਂ ਵੱਧ ਹੈਰਾਨੀਜਨਕ ਮਾਮਲਾ ਇਹ ਸੀ ਕਿ 2027 ਦੀਆਂ ਚੋਣਾਂ ਚ ਸੂਬੇ ਦੇ ਰਾਜ ਕਰਨ ਦਾ ਸੁਪਨਾ ਦੇਖ ਰਹੇ ਭਾਜਪਾ ਆਪਣੀ ਗੁੱਟਬੰਦੀ ਕਾਰਨ ਇਕ ਵੀ ਉਮੀਦਵਾਰ ਖੜਾ ਨਹੀਂ ਕਰ ਸਕੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਵੱਡੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੇ ਕਾਲਜ ਕਰਵਾਇਆ ਖਾਲੀ


author

shivani attri

Content Editor

Related News