ਸੁਲਤਾਨਪੁਰ ਲੋਧੀ ''ਚ ਵੋਟਾਂ ਦੀ ਗਿਣਤੀ ਜਾਰੀ, 8 ਬਲਾਕ ਸੰਮਤੀਆਂ ''ਤੇ ''ਆਪ'' ਅੱਗੇ
Wednesday, Dec 17, 2025 - 11:59 AM (IST)
ਸੁਲਤਾਨਪੁਰ ਲੋਧੀ (ਵੈੱਬ ਡੈਸਕ)- ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ। 8 ਬਲਾਕ ਸੰਮਤੀਆਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਛੇ ਸੰਮਤੀਆਂ 'ਤੇ ਆਜ਼ਾਦ ਗਰੁੱਪ ਰਾਣਾ ਧੜਾ ਅੱਗੇ ਹੈ। ਉਥੇ ਹੀ ਇਕ 'ਤੇ ਸ਼੍ਰੋਮਣੀ ਅਕਾਲੀ ਅੱਗੇ (ਭੋਰ) ਚੱਲ ਰਹੀ ਹੈ।
ਬੀ. ਡੀ. ਪੀ. ਓ. ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ ਪਰ ਸਵੇਰੇ ਕਰੀਬ 11 ਵਜੇ ਤੱਕ ਕਿਸੇ ਵੀ ਰਾਊਂਡ ਦੇ ਨਤੀਜੇ ਦੀ ਸਰਕਾਰੀ ਲਿਸਟ ਜਾਰੀ ਨਹੀਂ ਕੀਤੀ ਗਈ ਸੀ। ਗਿਣਤੀ ਕੇਂਦਰਾਂ ਵਿੱਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਬੇਸਬਰੀ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
