ਸੁਖਪਾਲ ਸਿੰਘ ਖਹਿਰਾ ਨੇ ਲਾਏ ਸਟੇਟ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ''ਤੇ ਗੰਭੀਰ ਦੋਸ਼
Thursday, Dec 11, 2025 - 05:14 PM (IST)
ਭੁਲੱਥ (ਭੂਪੇਸ਼)-ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੂਬਾਈ ਚੋਣ ਕਮਿਸ਼ਨ (SEC) ਵੱਲੋਂ ਭੁਲੱਥ ਦੇ ARO ਸਬੰਧੀ ਸ਼ਿਕਾਇਤ ਨੂੰ ਨਿਪਟਾਉਣ ਵਿੱਚ ਕੀਤੀ ਗਈ ਗੰਭੀਰ ਲਾਪਰਵਾਹੀ, ਪ੍ਰਸ਼ਾਸਕੀ ਬੇਇਮਾਨੀ ਅਤੇ ਜਾਨਬੁੱਝ ਕੇ ਡਿਊਟੀ ਤੋਂ ਹਟਾਉਣ ਵਿੱਚ ਕੀਤੀ ਦੇਰੀ ਦੀ ਸਖ਼ਤ ਨਿੰਦਾ ਕੀਤੀ ਹੈ। ਖਹਿਰਾ ਨੇ ਕਿਹਾ ਕਿ ਹਾਲਾਂਕਿ ਚੋਣ ਕਮਿਸ਼ਨ ਨੇ 10 ਦਸੰਬਰ 2025 ਨੂੰ ਰੰਦੀਪ ਵੜੈਚ, EO-cum-ARO ਭੁਲੱਥ ਨੂੰ 2025 ਬਲਾਕ ਸੰਮਤੀ ਚੋਣਾਂ ਸਬੰਧੀ ਡਿਊਟੀ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਸੀ ਪਰ ਇਹ ਕਾਰਵਾਈ ਕਾਫ਼ੀ ਦੇਰ ਨਾਲ ਕੀਤੀ ਗਈ, ਜਿਸ ਕਾਰਨ ਗਲਤ ਕਾਰਵਾਈ ਨਹੀਂ ਰੋਕੀ ਜਾ ਸਕੀ। ਉਸ ਨੇ ਸਪਸ਼ਟ ਕੀਤਾ ਕਿ ਮੁੱਖ ਸਮੱਸਿਆ ਚੋਣ ਕਮਿਸ਼ਨ ਦੀ ਬੇਵਜ੍ਹਾ ਦੇਰੀ ਅਤੇ ਟਾਲ-ਮਟੋਲ ਨਾਲ ਕੀਤੀ ਕਾਰਵਾਈ ਹੈ। ARO ਵੱਲੋਂ ਸਕਰੂਟਨੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਿਮੂਵਲ ਆਰਡਰ ਜਾਰੀ ਕਰਨ ਨਾਲ SEC ਨੇ ਇਕ ਦਾਗ਼ੀ ਅਫ਼ਸਰ ਨੂੰ ਕਾਂਗਰਸ ਦੇ ਛੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਹੋਵੇਗਾ ਵੱਡਾ ਫਾਇਦਾ! ਇਸ ਟਰੈਕ 'ਤੇ ਬਣੇਗਾ ਅੰਡਰਬ੍ਰਿਜ
ਖਹਿਰਾ ਨੇ ਕਿਹਾ ਕਿ ARO ਰੰਦੀਪ ਵੜੈਚ ਦਾ 10 ਦਸੰਬਰ 2025 ਨੂੰ ਜਾਰੀ ਕੀਤਾ ਗਿਆ ਰਿਮੂਵਲ ਆਰਡਰ ਸ਼ਰਾਰਤੀ ਅਤੇ ਬਹੁਤ ਦੇਰ ਨਾਲ ਕੀਤਾ ਗਿਆ ਕਦਮ ਹੈ, ਕਿਉਂਕਿ 6 ਕਾਂਗਰਸ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਉਸ ਦਾ ਮੁੱਖ ਮਕਸਦ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ। ਚੋਣ ਕਮਿਸ਼ਨ ਨੂੰ 10 ਦਿਨ ਪਹਿਲਾਂ ਕੀਤੀ ਗਈ ਸ਼ਿਕਾਇਤ ਵਾਲੇ ਦਿਨ ਹੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ। ਖ਼ਾਸ ਕਰਕੇ ਜਦੋਂਕਿ ਇਹ ARO ਪਹਿਲਾਂ ਹੀ ਲੁਧਿਆਣਾ ਵੈਸਟ ਅਸੈਂਬਲੀ ਬਾਈ-ਇਲੈਕਸ਼ਨ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਦੋਸ਼ੀ ਪਾਇਆ ਜਾ ਚੁੱਕਾ ਹੈ। ਖਹਿਰਾ ਨੇ ਕਿਹਾ ਕਿ ਇਸ ਦੇਰੀ ਨੇ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਪ੍ਰਸ਼ਾਸਕੀ ਮਿਲੀਭੁਗਤ ਜਾਂ ਜਾਨ-ਬੁੱਝ ਕੇ ਕੀਤੀ ਗਈ ਲਾਪਰਵਾਹੀ ਦੇ ਸ਼ੱਕ ਨੂੰ ਸਾਬਤ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਰ ਹੋਵੇਗਾ ਸੌਖਾਲਾ, ਸ਼ੁਰੂ ਹੋਣ ਜਾ ਰਿਹੈ ਇਹ ਵੱਡਾ ਪ੍ਰਾਜੈਕਟ
ਖਹਿਰਾ ਨੇ SEC ਤੋਂ ਤੁਰੰਤ ਸਪਸ਼ਟੀਕਰਨ ਮੰਗਿਆ:
1.ਦਾਗ਼ੀ ARO ਖ਼ਿਲਾਫ਼ ਸ਼ਿਕਾਇਤ ਦੇ ਬਾਵਜੂਦ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ?
2.ਛੇ ਕਾਂਗਰਸ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਹੀ ਰਿਮੂਵਲ ਆਰਡਰ ਕਿਉਂ ਜਾਰੀ ਕੀਤਾ ਗਿਆ?
3.ਕੀ ਇਹ ਦੇਰੀ ਜਾਨਬੁੱਝ ਕੇ ਅਤੇ ਰਾਜਨੀਤਿਕ ਮਕਸਦਾਂ ਹੇਠ ਕੀਤੀ ਗਈ?
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ
ਖਹਿਰਾ ਨੇ ਦੋਸ਼ ਲਾਇਆ ਕਿ SEC ਨੇ SHO's ਅਤੇ ਭੁਲੱਥ ਦੇ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਘੱਟੋ-ਘੱਟ ਪੰਜ ਸ਼ਿਕਾਇਤਾਂ ‘ਤੇ ਕੋਈ ਧਿਆਨ ਨਹੀਂ ਦਿੱਤਾ, ਜਿਨ੍ਹਾਂ ਨੇ ਨਾ ਸਿਰਫ਼ ਕਾਂਗਰਸ ਉਮੀਦਵਾਰਾਂ ‘ਤੇ ਝੂਠੇ ਮੁਕੱਦਮੇ ਦਰਜ ਕੀਤੇ, ਸਗੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਡਰਾ-ਧਮਕਾ ਕੇ ਵੋਟਰਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੋ SEC ਦੀ ਨਾਕਾਬਲੀਅਤ ਨੂੰ ਫਿਰ ਸਾਬਤ ਕਰਦਾ ਹੈ। ਖਹਿਰਾ ਨੇ ਕਿਹਾ ਕਿ SEC ਦਾ ਇਹ ਵਿਵਹਾਰ ਪ੍ਰਸ਼ਾਸਕੀ ਬਦਇੰਤਜ਼ਾਮੀ, ਗ਼ੈਰ-ਪਾਰਦਰਸ਼ਤਾ ਅਤੇ ਲੋਕਤੰਤਰਕ ਨਿਯਮਾਂ ‘ਤੇ ਸਿੱਧਾ ਹਮਲਾ ਹੈ।
ਇਹ ਵੀ ਪੜ੍ਹੋ: ਜਲੰਧਰ : ਕਾਂਸਟੇਬਲ ਖ਼ੁਦਕੁਸ਼ੀ ਮਾਮਲੇ 'ਚ ਵੱਡਾ ਖ਼ੁਲਾਸਾ! ਹੈਰਾਨੀਜਨਕ ਪਹਿਲੂ ਆਏ ਸਾਹਮਣੇ
