ਫਗਵਾੜਾ ''ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਦੇਰ ਸ਼ਾਮ ਪੁਲਸ ਨੇ ਕੀਤਾ ਫਲੈਗ ਮਾਰਚ
Saturday, Dec 13, 2025 - 06:25 AM (IST)
ਫਗਵਾੜਾ (ਜਲੋਟਾ) : 14 ਦਸੰਬਰ ਨੂੰ ਫਗਵਾੜਾ 'ਚ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਫਗਵਾੜਾ ਪੁਲਸ ਵੱਲੋਂ ਦੇਰ ਸ਼ਾਮ ਫਲੈਗ ਮਾਰਚ ਕੱਢਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਪੁਲਸ ਦੀਆਂ ਗੱਡੀਆਂ ਸਮੇਤ ਪੁਲਸ ਫੋਰਸ ਸੜਕਾਂ 'ਤੇ ਵੇਖਣ ਨੂੰ ਮਿਲੀ। ਹਾਲਾਂਕਿ ਫਗਵਾੜਾ ਪੁਲਸ ਵੱਲੋਂ ਦੇਰ ਰਾਤ ਤੱਕ ਅਧਿਕਾਰਕ ਤੌਰ 'ਤੇ ਅੱਜ ਕੀਤੇ ਗਏ ਫਲੈਗ ਮਾਰਚ ਸਬੰਧੀ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਰਕਾਰੀ ਪੱਧਰ 'ਤੇ ਸਾਂਝੀ ਨਹੀਂ ਕੀਤੀ ਗਈ ਸੀ?

ਇਹ ਵੀ ਪੜ੍ਹੋ : Punjab ਦੇ ਇਨਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
ਸੋਸ਼ਲ ਮੀਡੀਆ ਦੀ ਰਿਪੋਰਟ ਮੁਤਾਬਕ ਫਗਵਾੜਾ ਪੁਲਸ ਦੇ ਕੁਝ ਅਧਿਕਾਰੀਆਂ ਨੂੰ ਇਹ ਕਹਿੰਦੇ ਹੋਏ ਜ਼ਰੂਰ ਸੁਣਿਆ ਗਿਆ ਹੈ ਕਿ ਚੋਣਾਂ ਸਬੰਧੀ ਪੁਲਸ ਹਰ ਪੱਖੋਂ ਮੁਸਤੈਦ ਹੈ। ਇਹਨਾਂ ਪੁਲਸ ਅਧਿਕਾਰੀਆਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਨਹੀਂ ਦਿੱਤਾ ਜਾਵੇਗਾ ਅਤੇ ਜੇ ਕੋਈ ਵੀ ਵਿਅਕਤੀ ਅਮਨ ਸ਼ਾਂਤੀ ਨੂੰ ਭੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਪੁਲਸ ਸਖਤ ਐਕਸ਼ਨ ਲਵੇਗੀ।
