ਸਾਹ ਸਬੰਧੀ ਰੋਗਾਂ ਦਾ ਕਾਰਨ ਬਣ ਰਿਹੈ ਏ. ਸੀ.

06/28/2019 9:07:21 AM

ਨਵੀਂ ਦਿੱਲੀ(ਬਿਊਰੋ)- ਅੱਜਕਲ ਗਰਮੀ ਇੰਨੀ ਵੱਧ ਗਈ ਹੈ ਕਿ ਏਅਰ ਕੰਡੀਸ਼ਨਰ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਪਰ ਇਹ ਏ. ਸੀ. ਸਾਨੂੰ ਸਕੂਨ ਦੇਣ ਦੀ ਥਾਂ ਢੇਰ ਸਾਰੀਆਂ ਬੀਮਾਰੀਆਂ ਦੀ ਸੌਗਾਤ ਦੇ ਰਿਹਾ ਹੈ। ਇਕ ਹਾਲ ਹੀ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਏ. ਸੀ. ਦੇ ਜ਼ਿਆਦਾ ਇਸਤੇਮਾਲ ਨਾਲ ਸਾਹ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ।
ਕਨਸਾਸ ਦੇ ਦਿ ਲੈਂਡ ਇੰਸਟੀਚਿਊਟ ਦੇ ਖੋਜਕਾਰ ਡਾ. ਸਟੈਨ ਕਾਕਸ ਦਾ ਕਹਿਣਾ ਹੈ ਕਿ ਏ. ਸੀ. ਬੀਮਾਰੀਆਂ ਦਾ ਘਰ ਹੋ ਸਕਦਾ ਹੈ। ਏ. ਸੀ. ਬਹੁਤ ਛੇਤੀ ਕੀਟਾਣੂਆਂ ਅਤੇ ਬੈਕਟੀਰੀਆ ਨਾਲ ਭਰ ਜਾਂਦਾ ਹੈ ਅਤੇ ਇਸ ਦੀ ਹਵਾ ਨਾਲ ਸਾਹ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਕੈਲੇਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਖੋਜਕਾਰ ਡਾ. ਮਾਰਕ ਮੈਂਡਲ ਨੇ ਕਿਹਾ ਕਿ ਜੇ ਤੁਹਾਡੇ ਘਰ ਜਾਂ ਆਫਿਸ ’ਚ ਇਕ ਗੰਦਾ ਏ. ਸੀ. ਹੈ ਤਾਂ ਉਹ ਕੀਟਾਣੂਆਂ ਅਤੇ ਬੈਕਟੀਰੀਆ ਦਾ ਘਰ ਹੋ ਸਕਦਾ ਹੈ। ਸਿਹਤ ’ਤੇ ਏ. ਸੀ. ਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਕਰਨ ਵਾਲੇ ਮੈਂਡਲ ਨੇ ਕਿਹਾ ਕਿ ਏ. ਸੀ. ਕਾਰਨ ਅਸਥਮਾ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਏ. ਸੀ. ਦੇ ਜ਼ਿਆਦਾ ਇਸਤੇਮਾਲ ਨਾਲ ‘ਸਿਕ ਬਿਲਡਿੰਗ ਸਿੰਡ੍ਰੋਮ’ ਵੀ ਹੋ ਸਕਦਾ ਹੈ।


manju bala

Content Editor

Related News