ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਪ੍ਰਵਾਸ
Sunday, Dec 07, 2025 - 01:49 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੀਆ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ’ਚ ਘਿਰਿਆ ਇਤਿਹਸਾਕ ਪਿੰਡ ਬਸਾਲੀ, ਜੋਕਿ ਕਿਸੇ ਸਮੇਂ ’ਚ 27 ਪਿੰਡਾਂ ਦੀ ਇਕ ਛੋਟੀ ਪਰ ਵਿਕਸਿਤ ਰਿਆਸਤ ਰਿਹਾ ਹੈ। ਅੱਜ ਵੀ ਆਪਣੇ ਗੌਰਵਮਈ ਇਤਿਹਾਸ ਦੀ ਗਵਾਹੀ ਭਰ ਰਿਹਾ ਹੈ।
ਪਹਾੜੀ ਦੀ ਚੋਟੀ ’ਤੇ ਸਥਿਤ ਇਹ ਪਿੰਡ ਰਾਜਪੂਤ ਰਾਜਿਆਂ ਦੀ ਸ਼ਾਹੀ ਰਿਆਸਤ ਦੇ ਅਵਸ਼ੇਸ਼ਾਂ ਨੂੰ ਸੰਭਾਲ ਰਿਹਾ ਹੈ। ਰਾਜਾ ਸਲਾਹੀ ਚੰਦ ਦੇ ਪੁਰਾਣੇ ਮਹਿਲ ਅਤੇ ਉੱਚਾਈ ’ਤੇ ਸਥਿਤ ਰਾਜ ਘਰਾਣਿਆਂ ਦੇ ਖੰਡਰ ਅੱਜ ਵੀ ਉਹ ਸਮਾਂ ਯਾਦ ਦਿਵਾਉਂਦੇ ਹਨ, ਜਦੋਂ ਇਸ ਧਰਤੀ ਨੂੰ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਨਿਰਮੋਹਗੜ੍ਹ (ਬੂੰਗਾ ਮੋੜ) ਦੀ ਲੜਾਈ ’ਚ ਬਸਾਲੀ ਦਾ ਸ਼ੂਰਵੀਰਤਾ ਭਰਿਆ ਯੋਗਦਾਨ
ਇਤਿਹਾਸ ਗਵਾਹ ਹੈ ਕਿ ਜਦ ਨਿਰਮੋਹਗੜ੍ਹ ਦੀ ਲੜਾਈ ਦੌਰਾਨ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲਾ ਕੀਤਾ, ਤਾਂ ਰਾਜਾ ਸਲਾਹੀ ਚੰਦ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਇਹ ਪਹਾੜੀ ਰਾਜੇ ਆਪਣੀ ਮੌਤ ਨੂੰ ਸੱਦਾ ਦੇ ਰਹੇ ਹਨ ਅਤੇ ਗੁਰੂ ਜੀ ਦੀ ਮਹਾਨਤਾ ਨੂੰ ਸਮਝਣ ’ਚ ਅਸਮਰਥ ਹਨ। ਲੜਾਈ ਦੌਰਾਨ ਰਾਜਾ ਸਲਾਹੀ ਚੰਦ ਨੇ ਆਪਣੀ ਰਿਆਸਤ ਦੇ ਵਿਸ਼ੇਸ਼ ਅਧਿਕਾਰੀਆਂ ਸਮੇਤ ਸਤਲੁਜ ਦਰਿਆ ਨੂੰ ਪਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਭੂਮੀ ’ਚ ਭੇਟ ਕੀਤੀ।

ਉਨ੍ਹਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਕੁਝ ਸਮੇਂ ਲਈ ਬਸਾਲੀ ਰਿਆਸਤ ’ਚ ਪ੍ਰਵਾਸ ਕਰਣ। ਜਿਸ ’ਤੇ ਇਸ ਪਵਿੱਤਰ ਸਥਾਨ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮੋਹਗੜ੍ਹ (ਬੂੰਗਾ ਮੌੜ) ਦੇ ਪਹਿਲੇ ਯੁੱਧ ਪਿਛੋਂ ਰਾਜਾ ਸਲਾਹੀ ਚੰਦ ਦੀ ਬੇਨਤੀ ਪ੍ਰਵਾਨ ਕਰ ਕੇ 4 ਕੱਤਕ 1757 ਬਿਕ੍ਰਮੀ ਨੂੰ ਇੱਥੇ ਆਏ ਸਨ। ਇੱਥੇ ਰਹਿੰਦੇ ਹੋਏ ਹੀ ਗੁਰੁ ਜੀ ਨੇ ਖੇੜਾ ਕਲਮੋਟ ਦਾ ਯੁੱਧ ਵੀ ਜਿੱਤਿਆ ਸੀ। ਰਾਜੇ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਇੱਥੇ ਕਾਫੀ ਸਮਾਂ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਸਨ। ਇਸ ਅਥਸਾਨ ’ਤੇ ਹੀ ਗੁਰੂ ਜੀ ਨੇ ਖਾਸ ਛੱਲ ਦੇ ਬੂਟੇ ਬੀਜੇ ਸਨ। ਜਿਸ ਕਾਰਨ ਇਸ ਪਵਿੱਤਰ ਸਥਾਨ ਦਾ ਨਾਮ ਝਿੜੀ ਸਾਹਿਬ ਵੀ ਮੌਜੂਦ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਜਤੌਲੀ, ਬਾਬਾ ਸੰਗਤ ਸਿੰਘ ਕੱਟਾ ਸਬੌਰ ਅਤੇ ਕਟਾਰ ਸਾਹਿਬ ਤੋਂ ਹੁੰਦੇ ਹੋਏ ਪਲਾਹ ਸਾਹਿਬ ਦੇ ਰਸਤੇ ’ਚੋਂ ਹੋ ਕੇ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਪਹੁੰਚੇ ਸਨ। ਇਸ ਅਸਥਾਨ ’ਤੇ ਗੁਰੂ ਸਾਹਿਬ ਦੀ ਯਾਦ ’ਚ ਬਣਾਇਆ ਗਿਆ ਗੁਰਦੁਆਰਾ ਝਿੜੀ ਸਾਹਿਬ ਬਸਾਲੀ ਅੱਜ ਵੀ ਸੁਸ਼ੋਭਿਤ ਹੈ। ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਆ ਕੇ ਨਤਮਸਕ ਹੁੰਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼
ਪਿੰਡ ’ਚ ਅੱਜ ਵੀ ਮੌਜੂਦ ਹਨ ਪੁਰਾਤਨ ਇਤਿਹਾਸਕ ਅੰਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਫ਼ੌਜ ਸਮੇਤ ਬਸਾਲੀ ਵਿਖੇ ਕੁਝ ਸਮੇਂ ਲਈ ਵਿਸ਼ਰਾਮ ਕੀਤਾ ਸੀ। ਅੱਜ ਵੀ ਇਥੇ ਸ਼ਾਹੀ ਮਹਿਲ ਦੇ ਖੰਡਰ, ਪੁਰਾਣਾ ਤਲਾਬ ਅਤੇ ਇਤਿਹਾਸਕ ਇਮਾਰਤਾਂ ਦੇ ਅਵਸ਼ੇਸ਼ ਮੌਜੂਦ ਹਨ, ਜੋ ਪਿੰਡ ਬਸਾਲੀ ਦੀ ਇਤਿਹਾਸਕ ਧਰੋਹਰ ਨੂੰ ਜਿਉਂਦਾ ਰੱਖ ਰਹੇ ਹਨ। ਬਸਾਲੀ ਅੱਜ ਵੀ ਆਪਣੇ ਗੌਰਵਸ਼ਾਲੀ ਬੀਤੇ ਸਮੇਂ ਦੀਆਂ ਯਾਦਾਂ ਨੂੰ ਸੰਭਾਲ ਰਿਹਾ ਹੈ ਅਤੇ ਸਿੱਖ ਇਤਿਹਾਸ ’ਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ।

ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
ਬਸਾਲੀ ਪਿੰਡ ਦੀ ਵਿਸ਼ੇਸ਼ ਪਛਾਣ
ਬਸਾਲੀ ਪਿੰਡ ਦੀ ਸਭ ਤੋਂ ਵੱਡੀ ਪਛਾਣ ਰਾਜਾ ਸਲਾਹੀ ਚੰਦ ਜੀ ਹਨ, ਜਿਨ੍ਹਾਂ ਨੇ ਨਿਰਮੋਹਗੜ੍ਹ ਦੇ ਯੁੱਧ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਰਿਆਸਤ ’ਚ ਵਿਸ਼ਰਾਮ ਦਿਵਾ ਕੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਆਪਣੇ ਹੀ ਰਿਸ਼ਤੇਦਾਰ ਰਾਜਿਆਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਧੀਕ ਬੁੱਧੀਮਾਨੀ, ਸਾਧਨਾ ਅਤੇ ਨਿਡਰਤਾ ਦੀ ਮਿਸਾਲ ਪੈਦਾ ਕੀਤੀ।
ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ
