ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਇੰਡੀਗੋ ਦੇ ਯਾਤਰੀ, ਬਿਨਾਂ ਸੂਚਨਾ ਤੋਂ ਰੱਦ ਹੋਈਆਂ ਉਡਾਣਾਂ, ਰਿਫੰਡ ਸਬੰਧੀ...
Sunday, Dec 07, 2025 - 12:07 PM (IST)
ਅੰਮ੍ਰਿਤਸਰ (ਇੰਦਰਜੀਤ/ਆਰ. ਗਿੱਲ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਡੀਗੋ ਏਅਰਲਾਈਨ ਦੇ ਮੁਸਾਫਰਾਂ ਨੂੰ ਉਸ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਪਹੁੰਚਣ ’ਤੇ ਉਡਾਣ ਰੱਦ ਹੋਣ ਦਾ ਸੁਨੇਹਾ ਮਿਲਿਆ। ਇਸ ਅਚਾਨਕ ਫੈਸਲੇ ਨੇ ਉਨ੍ਹਾਂ ਦੀ ਯਾਤਰਾ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਦੱਸਣਯੋਗ ਹੈ ਕਿ ਇੰਡੀਗੋ ਏਅਰਲਾਈਨਜ਼ ਕੁਝ ਸਮੇਂ ਤੋਂ ਪਾਇਲਟਾਂ ਅਤੇ ਸਟਾਫ ਦੀ ਘਾਟ ਨਾਲ ਜੂਝ ਰਹੀ ਹੈ, ਜਿਸ ਦਾ ਸਿੱਧਾ ਪ੍ਰਭਾਵ ਯਾਤਰੀਆਂ ਦੀ ਯਾਤਰਾ ’ਤੇ ਪੈ ਰਿਹਾ ਹੈ। ਯਾਤਰੀਆਂ ਨੇ ਦੱਸਿਆ ਕਿ ਉਹ ਮੌਜੂਦਾ ਉਡਾਣ ਸਥਿਤੀ ਕਾਰਨ ਕਈ ਦਿਨਾਂ ਤੋਂ ਹਵਾਈ ਅੱਡੇ ਦੇ ਚੱਕਰ ਲਾ ਰਹੇ ਹਨ, ਭਾਵੇਂ ਕਿ ਮਹੀਨਾ ਪਹਿਲਾਂ ਬੁਕਿੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਨਾ ਤਾਂ ਉਡਾਣ ਬਾਰੇ ਸਹੀ ਜਾਣਕਾਰੀ ਮਿਲੀ ਹੈ ਅਤੇ ਨਾ ਹੀ ਰਿਫੰਡ ਸਬੰਧੀ ਕੋਈ ਜਵਾਬ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭਾਜਪਾ ਤੇ ਅਕਾਲੀਆਂ ਦੀ ਧੜੇਬੰਦੀ ’ਚ ਵੰਡੀ ਕਾਂਗਰਸ ਦੇ ਲਈ ਖ਼ਤਰੇ ਦੀ ਘੰਟੀ! ਚੋਣਾਂ ਦੇਣਗੀਆਂ ਭਵਿੱਖ ਦੇ ਸੰਕੇਤ
ਇਕ ਫੌਜੀ ਯਾਤਰੀ ਨੇ ਦੱਸਿਆ ਕਿ ਉਹ ਕੱਲ੍ਹ ਤ੍ਰਿਪੁਰਾ ਵਿਚ ਆਪਣੀ ਡਿਊਟੀ ਵਿਚ ਸ਼ਾਮਲ ਹੋਣ ਵਾਲਾ ਸੀ ਪਰ ਉਡਾਣ ਰੱਦ ਹੋਣ ਕਾਰਨ ਉਹ ਸਮੇਂ ਸਿਰ ਨਹੀਂ ਪਹੁੰਚ ਸਕੇਗਾ। ਉਸ ਨੇ ਕਿਹਾ ਕਿ ਫੌਜੀ ਕਰਮਚਾਰੀਆਂ ਲਈ ਸਮਾਂ ਕੀਮਤੀ ਹੈ ਅਤੇ ਅਜਿਹੀ ਲਾਪ੍ਰਵਾਹੀ ਸੇਵਾ ਨੂੰ ਪ੍ਰਭਾਵਤ ਕਰਦੀ ਹੈ। ਯਾਤਰੀ ਤੁਸ਼ਾਰ ਨੇ ਦੱਸਿਆ ਕਿ ਉਸ ਨੇ ਬੈਂਗਲੌਰ ਜਾਣਾ ਸੀ ਪਰ ਹਵਾਈ ਅੱਡੇ ’ਤੇ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ। ਹੁਣ ਉਸ ਨੂੰ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਐਮਰਜੈਂਸੀ ਵਿਚ ਦੂਜੀ ਫਲਾਈਟ ਬੁੱਕ ਕਰਨ ਲਈ ਵੱਧ ਕੀਮਤ ਵਾਲੀ ਟਿਕਟ ਖਰੀਦਣੀ ਪੈ ਰਹੀ ਹੈ, ਜਿਸ ਨਾਲ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਤੇ ਵਿੱਤੀ ਨੁਕਸਾਨ ਝੱਲਣਾ ਪਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਹਵਾਈ ਅੱਡੇ ’ਤੇ ਪਹੁੰਚੇ ਯਾਤਰੀ ਰਵਨੀਤ ਸਿੰਘ ਨੂੰ ਪਤਾ ਲੱਗਾ ਕਿ ਉਦੈਪੁਰ ਜਾਣ ਵਾਲੀ ਫਲਾਈਟ ਰੱਦ ਹੋ ਗਈ ਹੈ। ਉਸ ਨੇ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਜੇਕਰ ਉਸ ਨੂੰ ਪਹਿਲਾਂ ਤੋਂ ਪਤਾ ਹੁੰਦਾ ਤਾਂ ਉਹ ਸੜਕ ਦੇ ਰਸਤੇ ਚਲੇ ਜਾਂਦੇ। ਤਾਮਿਲਨਾਡੂ ਤੋਂ ਪਹੁੰਚੇ ਡਾ. ਦਿਨੇਸ਼ ਨੇ ਦੱਸਿਆ ਕਿ ਉਹ ਇਕ ਕਾਨਫਰੰਸ ਲਈ ਅੰਮ੍ਰਿਤਸਰ ਆਏ ਸਨ ਪਰ ਆਪਣੀ ਵਾਪਸੀ ਫਲਾਈਟ ਰੱਦ ਹੋਣ ਕਾਰਨ ਫਸ ਗਏ ਸਨ। ਇਸ ਤੋਂ ਇਲਾਵਾ ਹੋਰ ਫਲਾਈਟਾਂ ਦੇ ਕਿਰਾਏ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਯਾਤਰੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇੰਡੀਗੋ ਮੈਨੇਜਮੈਂਟ ਨੇ ਯਾਤਰੀਆਂ ਨੂੰ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕੀਤੀ ਹੁੰਦੀ ਤਾਂ ਉਨ੍ਹਾਂ ਦੀ ਯਾਤਰਾ ਵਿਚ ਵਿਘਨ ਨਾ ਪੈਂਦਾ। ਯਾਤਰੀਆਂ ਨੇ ਇਹ ਵੀ ਕਿਹਾ ਕਿ ਏਅਰਲਾਈਨ ਦੀ ਰਿਫੰਡ ਪ੍ਰਕਿਰਿਆ ਵੀ ਬਹੁਤ ਮਾੜੀ ਹੈ।
ਇਹ ਵੀ ਪੜ੍ਹੋ- PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ
