ਕਿਤੇ ਭੁੱਜੇ ਛੋਲੇ ਬਣ ਨਾ ਜਾਣ ਜਾਨਲੇਵਾ ! ਪੂਰੇ ਦੇਸ਼ ''ਚ ਵਧਿਆ ਖ਼ਤਰਾ, ਜਾਰੀ ਹੋਏ ਜਾਂਚ ਦੇ ਨਿਰਦੇਸ਼
Wednesday, Dec 03, 2025 - 10:33 AM (IST)
ਲੁਧਿਆਣਾ (ਸਹਿਗਲ)– ਬਾਜ਼ਾਰ ’ਚ ਵਿਕਣ ਵਾਲੇ ਰੋਸਟੇਡ ਛੋਲੇ (ਭੁੱਜੇ ਛੋਲੇ) ਭਾਵੇਂ ਲੋਕਾਂ ਦੇ ਮੂੰਹ ਦੇ ਚੜ੍ਹ ਗਏ ਹੋਣ ਪਰ ਫੂਡ ਸੇਫਟੀ ਐਂਡ ਸਟੈਂਡਰਡ ਨੇ ਦੇਸ਼ ਭਰ ਵਿਚ ਰੋਸਟੇਡ ਛੋਲੇ ਅਤੇ ਦੂਜੇ ਪ੍ਰੋਡਕਟਸ ਵਰਗੇ ਫੂਡ ਪ੍ਰੋਡਕਟਸ ’ਚ ਇੰਡਸਟ੍ਰੀਅਲ ਡਾਈ ਆਰਾਮਾਈਨ ਦੀ ਵਰਤੋਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਨੂੰ ਮਿਲੀਆਂ ਸ਼ਿਕਾਇਤਾਂ ਦੇ ਅਨੁਸਾਰ ਆਰਾਮਾਈਨ, ਜੋ ਟੈਕਸਟਾਈਲ ਅਤੇ ਲੈਦਰ ਦੇ ਲਈ ਇਸਤੇਮਾਲ ਹੋਣ ਵਾਲਾ ਇਕ ਇੰਡਸਟ੍ਰੀਅਲ ਡਾਈ ਹੈ, ਨੂੰ ਰੋਸਟੇਡ ਛੋਲਿਆਂ ਅਤੇ ਇਸੇ ਤਰ੍ਹਾਂ ਦੇ ਦੂਜੇ ਫੂਡ ਆਈਟਮਸ ਵਿਚ ਰੰਗ ਵਧਾਉਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਮਿਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸਤਿਅਮ ਕੁਮਾਰ ਪਾਂਡੇ ਨੇ ਆਪਣੇ ਨਿਰਦੇਸ਼ਾਂ ਵਿਚ ਕਿਹਾ ਕਿ ਇਹ ਆਰਮਾਈਨ ਫੂਡ ਸੇਫਟੀ ਐਂਡ ਸਟੈਂਡਰਡ ਰੈਗੂਲੇਸ਼ਨ, 2011 ਤਹਿਤ ਇਕ ਨਾਨ-ਪਰਮੀਟੇਡ ਸਿੰਥੈਟਿਕ ਫੂਡ ਕਲਰ ਹੈ। ਕਿਉਂਕਿ ਕਿਸੇ ਵੀ ਫੂਡ ਵਿਚ ਇਸ ਦੀ ਮੌਜੂਦਗੀ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੇ ਸੈਕਸ਼ਨ 3(1) (ਜ਼ੈੱਡਜ਼ੈੱਡ) (ਵੀ) ਦੇ ਤਹਿਤ ਪ੍ਰੋਡਕਟ ਨੂੰ ਅਸੁਰੱਖਿਅਤ ਬਣਾ ਦਿੰਦੀ ਹੈ। ਇਸ ਲਈ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਰੋਸਟੇਡ ਛੋਲਿਆਂ ਅਤੇ ਇਸ ਤਰ੍ਹਾਂ ਦੇ ਦੂਜੇ ਫੂਡ ਪ੍ਰੋਡਕਟਸ, ਜਿਨ੍ਹਾਂ 'ਚ ਇਸ ਤਰ੍ਹਾਂ ਦੀ ਮਿਲਾਵਟ ਦੀ ਸੰਭਾਵਨਾ ਹੈ, ਦੇ ਇੰਸਪੈਕਸ਼ਨ, ਸੈਂਪਲਿੰਗ, ਟੈਸਟਿੰਗ ਅਤੇ ਬਾਅਦ ਦੀ ਕਾਰਵਾਈ ਸਮੇਤ ਟਾਰਗੇਟਿਡ ਕਾਰਵਾਈ ਕੀਤੀ ਜਾਵੇ, ਜੋ ਆਰਗੇਨਾਈਜ਼ਡ, ਅਨ-ਆਰਗੇਨਾਈਜ਼ਡ ਡਿਸਟ੍ਰੀਬਿਊਸ਼ਨ, ਟਰਾਂਸਪੋਟੇਸ਼ਨ ਅਤੇ ਵਿਕਰੀ ਵਿਚ ਸ਼ਾਮਲ ਹੈ।
ਇਸ ਦੇ ਅਨੁਸਾਰ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰ ਅਤੇ ਸੈਂਟਰਲ ਲਾਇਸੈਂਸਿੰਗ ਅਥਾਰਟੀ ਆਪਣੇ-ਆਪਣੇ ਅਧਿਕਾਰ ਖੇਤਰ ’ਚ ਡਿਫਾਲਟ ਕਰਨ ਵਾਲੇ ਫੂਡ ਬਿਜ਼ਨੈੱਸ ਆਪ੍ਰੇਟਰਜ਼ ਦੇ ਖਿਲਾਫ ਜ਼ਰੂਰੀ ਕਾਰਵਾਈ ਸ਼ੁਰੂ ਕਰਨ ਤੇ ਇਸ ਦੀ ਐਕਸ਼ਨ ਟੇਕਨ ਰਿਪੋਰਟ 15 ਦਿਨ ਦੇ ਅੰਦਰ ਉਨ੍ਹਾਂ ਨੂੰ ਭੇਜੀ ਜਾਵੇ।
