ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋਂ-ਰਾਤ ਕਰੋੜ ਪਤੀ ਬਣ ਗਿਆ ਫਰੀਦਕੋਟ ਦਾ ਮਜ਼ਦੂਰ ਪਰਿਵਾਰ
Monday, Dec 08, 2025 - 06:40 PM (IST)
ਚੰਡੀਗੜ੍ਹ/ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੀ ਇਕ ਖੇਤੀ-ਮਜ਼ਦੂਰੀ ਕਰਨ ਵਾਲੀ ਗਰੀਬ ਪਰਿਵਾਰ ਦੀ ਮਹਿਲਾ ਦੀ ਕਿਸਮਤ ਅਚਾਨਕ ਚਮਕ ਗਈ ਜਿਸ ਦੇ ਨਾਮ ‘ਤੇ ਖਰੀਦੇ ਗਏ 200 ਰੁਪਏ ਦੇ ਲਾਟਰੀ ਟਿਕਟ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਇਸ ਪਰਿਵਾਰ ਦੀ ਡੇਢ ਕਰੋੜ ਰੁਪਏਦੀ ਲਾਟਰੀ ਨਿਕਲੀ ਹੈ। ਮਹਿਲਾ ਆਪਣੇ ਪਤੀ ਨਾਲ ਮਿਲ ਕੇ ਦਿਨ-ਰਾਤ ਮਜ਼ਦੂਰੀ ਕਰਦੀ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਸੀ। ਜਾਣਕਾਰੀ ਅਨੁਸਾਰ ਔਰਤ ਦਾ ਪਤੀ ਆਮ ਤੌਰ 'ਤੇ ਆਪਣੇ ਨਾਮ ‘ਤੇ ਟਿਕਟ ਖਰੀਦਦਾ ਰਹਿੰਦਾ ਸੀ ਪਰ ਇਸ ਵਾਰ ਉਸ ਨੇ ਆਪਣੀ ਪਤਨੀ ਦੇ ਨਾਮ 'ਤੇ ਲਾਟਰੀ ਟਿਕਟ ਖਰੀਦ ਲਈ। ਟਿਕਟ ਖਰੀਦਣ ਤੋਂ ਕੁਝ ਦਿਨ ਬਾਅਦ ਹੀ ਨਤੀਜਾ ਆਇਆ ਅਤੇ ਉਸ ਨੂੰ ਕਰੋੜਾਂ ਦੀ ਲਾਟਰੀ ਲੱਗ ਗਈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੁਖਬੀਰ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ
ਲਾਟਰੀ ਜਿੱਤਣ ਤੋਂ ਪਹਿਲਾਂ ਦੋਵੇਂ ਪਤੀ-ਪਤਨੀ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ। ਪਰਿਵਾਰ ਕੋਲ ਮੋਬਾਈਲ ਤੱਕ ਨਹੀਂ ਸੀ। ਜਦੋਂ ਲਾਟਰੀ ਜਿੱਤਣ ਦੀ ਖ਼ਬਰ ਮਿਲੀ ਤਾਂ ਦੁਕਾਨਦਾਰ ਨੂੰ ਖੁਦ ਘਰ ਜਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਦੇਣੀ ਪਈ। ਉਕਤ ਮਹਿਲਾ ਦਾ ਨਾਮ ਨਸੀਬ ਕੌਰ ਹੈ ਅਤੇ ਉਹ ਫਰੀਦਕੋਟ ਦੀ ਰਹਿਣ ਵਾਲੀ ਹੈ। ਉਸਨੇ ਕਿਹਾ ਕਿ 200 ਰੁਪਏ ਦੀ ਲਾਟਰੀ ਖਰੀਦੀ ਸੀ, ਜੋ ਇਸ ਵਾਰ ਉਸਦੇ ਨਾਂ 'ਤੇ ਹੀ ਖਰੀਦੀ ਗਈ ਸੀ। ਪਰਿਵਾਰ ਵਿਚ ਚਾਰ ਬੱਚੇ—ਦੋ ਬੇਟੀਆਂ ਅਤੇ ਦੋ ਪੁੱਤਰ ਹਨ। ਗਰੀਬੀ ਕਾਰਣ ਉਨ੍ਹਾਂ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਚੱਰਦਾ ਸੀ। ਔਰਤ ਦੇ ਪਤੀ ਮੁਤਾਬਕ ਮੋਬਾਈਲ ਨਾ ਹੋਣ ਕਰਕੇ ਉਨ੍ਹਾਂ ਨੂੰ ਲਾਟਰੀ ਜਿੱਤਣ ਦੀ ਜਾਣਕਾਰੀ ਨਹੀਂ ਮਿਲੀ, ਜਦੋਂ ਲਾਟਰੀ ਵੇਚਣ ਵਾਲਾ ਖੁਦ ਉਨ੍ਹਾਂ ਦੇ ਘਰ ਆਇਆ ਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਗੁਰਵਿੰਦਰ ਸਿੰਘ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਅਦਾਲਤ 'ਚ ਪੇਸ਼ ਕੀਤੇ ਤਿੰਨੇ ਮੁਲਜ਼ਮ
