ਵਿਪਰੋ ਨੇ 45 ਮਿਲੀਅਨ ਡਾਲਰ ''ਚ ਖਰੀਦੀ ਯੂ. ਐੱਸ. ਡਿਜੀਟਲ ਫਰਮ ਆਈ. ਟੀ. ਆਈ.

Thursday, Jun 06, 2019 - 07:54 PM (IST)

ਬੇਂਗਲੁਰੂ-ਸਾਫਟਵੇਅਰ ਪ੍ਰਮੁੱਖ ਨੇ ਦੱਸਿਆ ਕਿ ਵਿਪਰੋ ਨੇ ਸਾਰੇ ਨਕਦ ਸੌਦਿਆਂ 'ਚ 45 ਮਿਲੀਅਨ ਡਾਲਰ (312 ਕਰੋੜ ਰੁਪਏ) 'ਚ ਯੂ. ਐੱਸ.-ਆਧਾਰਿਤ ਡਿਜੀਟਲ ਇੰਜੀਨੀਅਰਿੰਗ ਅਤੇ ਵਿਨਿਰਮਾਣ ਹੱਲ ਫਰਮ ਇੰਟਰਨੈਸ਼ਨਲ ਟੈਕਨਗਰੁੱਪ ਇੰਕੋਰਪੋਟਿਡ (ਆਈ. ਟੀ. ਆਈ.) ਨੂੰ ਖਰੀਦਿਆ ਹੈ। ਬੀ. ਐੱਸ. ਈ. 'ਤੇ ਰੈਗੂਲੇਟਰੀ ਫਾਈਲਿੰਗ 'ਚ ਸ਼ਹਿਰ ਦੇ ਆਈ. ਟੀ. ਪ੍ਰਮੁੱਖ ਨੇ ਕਿਹਾ ਕਿ ਅਸੀਂ 30 ਸਤੰਬਰ ਤੱਕ ਆਈ. ਟੀ. ਆਈ. 'ਚ 100 ਫੀਸਦੀ ਇਕਵਿਟੀ ਸ਼ੇਅਰ ਹਾਸਲ ਕਰਨ ਲਈ 45 ਮਿਲੀਅਨ ਡਾਲਰ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ।


Karan Kumar

Content Editor

Related News