ਬਾਹਰੋਂ ਖਾਣਾ ਖਾਣ ਤੋਂ ਪਹਿਲਾਂ ਪੜ੍ਹ ਲਿਓ ਪੂਰੀ ਖ਼ਬਰ, ਮਸ਼ਹੂਰ ਰੈਸਟੋਰੈਂਟ 'ਚੋਂ ਸਾਹਮਣੇ ਆਈ ਹੈਰਾਨੀ ਵਾਲੀ ਗੱਲ

Tuesday, Sep 17, 2024 - 12:51 PM (IST)

ਗੁਰਦਾਸਪੁਰ (ਵਿਨੋਦ) : ਬੀਤੀ ਸ਼ਾਮ ਗੁਰਦਾਸਪੁਰ ਦੇ ਇਕ ਮਸ਼ਹੂਰ ਰੈਸਟੋਰੈਂਟ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿਚ ਇਕ ਗਾਹਕ ਨੂੰ ਪਰੋਸੇ ਜਾਣ ਵਾਲੇ ਚੌਲਾਂ ਦੀ ਪਲੇਟ ਵਿਚ ਕੀੜਾ ਪਾਇਆ ਗਿਆ। ਇਸ ਤੋਂ ਬਾਅਦ ਗਾਹਕਾਂ ਵੱਲੋਂ ਵੀਡੀਓ ਬਣਾਈ ਗਈ ਅਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਦੱਸਿਆ ਗਿਆ ਪਰ ਪ੍ਰਬੰਧਕਾਂ ਨੇ ਆਪਣੀ ਗਤਲੀ ਨੂੰ ਲੁਕਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ।  

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ!

ਇਸ ਸਬੰਧੀ ਬੀਤੇ ਦਿਨ ਸਬੰਧਤ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਡਾ. ਜੀ. ਐੱਸ. ਪੰਨੂ, ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਅਤੇ ਫੂਡ ਸੇਫਟੀ ਅਫਸਰ ਮੈਡਮ ਰੇਖਾ ਸ਼ਰਮਾ ਅਤੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਪੱਤਰਕਾਰਾਂ ਦੀ ਹਾਜ਼ਰੀ ਵਿੱਚ ਜਦੋਂ ਇਸ ਰੈਸਟੋਰੈਂਟ ਦੀ ਰਸੋਈ ਦੀ ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਰੈਸਟੋਰੈਂਟ ਦੀ ਰਸੋਈ 'ਚ ਬਹੁਤ ਗੰਦਗੀ ਸੀ, ਸਫ਼ਾਈ ਬਿਲਕੁਲ ਨਹੀਂ ਸੀ। ਅੰਦਰ ਸਭ ਕੁਝ ਫੂਡ ਵਿਭਾਗ ਵੱਲੋਂ ਤੈਅ ਕਾਨੂੰਨਾਂ ਅਤੇ ਮਾਪਦੰਡਾਂ ਦੇ ਉਲਟ ਹੋ ਰਿਹਾ ਸੀ। ਜਿਸ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੈਂਪਲ ਵੀ ਲਏ ਗਏ। ਗੱਲਬਾਤ ਦੌਰਾਨ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਜੀ. ਐੱਸ. ਪੰਨੂ ਨੇ ਦੱਸਿਆ ਕਿ ਇਸ ਰੈਸਟੋਰੈਂਟ ਦੀ ਵੀਡੀਓਗ੍ਰਾਫੀ ਤੋਂ ਇਲਾਵਾ ਕਈ ਲੋੜੀਂਦੇ ਸੈਂਪਲ ਲਏ ਗਏ ਹਨ। ਜੇਕਰ ਕੁਝ ਵੀ ਨਿਯਮਾਂ ਦੇ ਉਲਟ ਪਾਇਆ ਗਿਆ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਨੂੰ ਵੀ ਸੁਧਾਰ ਕਰਨ ਲਈ ਨੋਟਿਸ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News