ਐੱਨ. ਜੀ. ਡੀ. ਆਰ. ਐੱਸ. ਸਰਵਰ ਦੇ ਬੰਦ ਰਹਿਣ ਕਾਰਨ ਰਜਿਸਟਰੀਆਂ ਦਾ ਕੰਮ ਹੋਇਆ ਪ੍ਰਭਾਵਿਤ, ਬਿਨੈਕਾਰ ਹੋਏ ਪ੍ਰੇਸ਼ਾਨ

Wednesday, Sep 11, 2024 - 05:10 AM (IST)

ਜਲੰਧਰ (ਚੋਪੜਾ) : ਪੰਜਾਬ ਸਰਕਾਰ ਦੇ ਰੈਵੇਨਿਊ ਵਿਭਾਗ ਦਾ ਸਾਫਟਵੇਅਰ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਦੇ ਅੱਜ ਸਲੋਅ ਰਹਿਣ ਕਾਰਨ ਪ੍ਰਾਪਰਟੀ ਦੀਆਂ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਰਿਹਾ, ਜਿਸ ਕਾਰਨ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫ਼ਤਰਾਂ ਵਿਚ ਪ੍ਰਾਪਰਟੀ ਦੀ ਰਜਿਸਟਰੀ, ਤਬਦੀਲ ਮਲਕੀਅਤ, ਪਾਵਰ ਆਫ ਅਟਾਰਨੀ ਅਤੇ ਹੋਰ ਦਸਤਾਵੇਜ਼ਾਂ ਦੀ ਅਪਰੂਵਲ ਕਰਵਾਉਣ ਲਈ ਆਏ ਬਿਨੈਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਵੈਸੇ ਤਾਂ ਐੱਨ. ਜੀ. ਡੀ. ਆਰ. ਐੱਸ. ਸਰਵਰ ਦੇ ਅਕਸਰ ਡਾਊਨ ਰਹਿਣ ਕਾਰਨ ਬਿਨੈਕਾਰਾਂ ਨੂੰ ਆਏ ਦਿਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੱਜ ਸਵੇਰ ਤੋਂ ਹੀ ਸਰਵਰ ਵਿਚ ਖਰਾਬੀ ਆਉਂਦੀ ਰਹੀ। ਜਨਤਾ ਦੀ ਸਹੂਲਤ ਲਈ ਬਣਾਇਆ ਗਿਆ ਆਨਲਾਈਨ ਸਰਵਰ ਹੀ ਲੋਕਾਂ ਲਈ ਲਗਾਤਾਰ ਦੁਵਿਧਾ ਸਾਬਿਤ ਹੋ ਰਿਹਾ ਹੈ। ਅੱਜ ਵੀ ਬਿਨੈਕਾਰਾਂ ਨੂੰ ਦਿਨ ਭਰ ਉਡੀਕ ਕਰਨੀ ਪਈ ਅਤੇ ਹਰੇਕ ਬਿਨੈਕਾਰ ਇਸ ਉਮੀਦ ਨਾਲ ਉਡੀਕ ਕਰਦਾ ਰਿਹਾ ਕਿ ਸ਼ਾਇਦ ਸਰਕਾਰੀ ਦਫਤਰ ਬੰਦ ਹੋਣ ਤੋਂ ਪਹਿਲਾਂ ਸਰਵਰ ਚਾਲੂ ਹੋ ਜਾਵੇ ਤਾਂ ਜੋ ਉਨ੍ਹਾਂ ਦੀ ਰਜਿਸਟਰੀ ਦਾ ਕੰਮ ਨਿਪਟ ਜਾਵੇ, ਜਿਸ ਕਾਰਨ ਸਬ-ਰਜਿਸਟਰਾਰ ਦਫਤਰ ਵਿਚ ਭਾਰੀ ਭੀੜ ਲੱਗੀ ਰਹੀ। ਜਦੋਂ ਦੁਪਹਿਰ 3 ਵਜੇ ਤਕ ਸਰਵਰ ਦਰੁੱਸਤ ਹੋਇਆ ਤਾਂ ਆਨਲਾਈਨ ਅਪੁਆਇੰਟਮੈਂਟ ਲੈਣ ਵਾਲੇ ਬਿਨੈਕਾਰਾਂ ਨੂੰ ਰਾਹਤ ਮਿਲੀ।

PunjabKesari

ਇਹ ਵੀ ਪੜ੍ਹੋ : ਮੁਫ਼ਤ 'ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ

ਇਸ ਤੋਂ ਇਲਾਵਾ ਅੱਜ ਕਈ ਬਿਨੈਕਾਰ ਸਬ-ਰਜਿਸਟਰਾਰ ਦਫਤਰ ਦੇ ਕਰਮਚਾਰੀਆਂ ਨਾਲ ਬਹਿਸਬਾਜ਼ੀ ਕਰਦੇ ਵੀ ਦਿਸੇ ਕਿ ਆਖਿਰ ਅਪੁਆਇੰਟਮੈਂਟ ਲੈਣ ਦੇ ਬਾਵਜੂਦ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਆਨਲਾਈਨ ਅਪਰੂਵਲ ਕਿਉਂ ਨਹੀਂ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਅੱਜ ਸਬ-ਰਜਿਸਟਰਾਰ-1 ਦਫਤਰ ਵਿਚ 97 ਬਿਨੈਕਾਰਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ ਹੋਈ ਸੀ, ਜਦਕਿ ਸਬ-ਰਜਿਸਟਰਾਰ-2 ਦਫਤਰ ਵਿਚ 66 ਬਿਨੈਕਾਰਾਂ ਨੇ ਅਪੁਆਇੰਟਮੈਂਟ ਲਈ ਸੀ।

ਸਰਵਰ ਦੀ ਦਿੱਕਤ ਨੂੰ ਦਰੁੱਸਤ ਕਰਨਾ ਸਾਡੇ ਹੱਥ 'ਚ ਨਹੀਂ : ਗੁਰਪ੍ਰੀਤ ਸਿੰਘ, ਰਾਮ ਚੰਦ
ਐੱਨ. ਜੀ. ਡੀ. ਆਰ. ਐੱਸ. ਦੇ ਸਰਵਰ ਵਿਚ ਖਰਾਬੀ ਰਹਿਣ ਨੂੰ ਲੈ ਕੇ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਅਤੇ ਸਬ-ਰਜਿਸਟਰਾਰ-2 ਰਾਮ ਚੰਦ ਨੇ ਦੱਸਿਆ ਕਿ ਸਰਵਰ ਦੀ ਦਿੱਕਤ ਦਾ ਹੱਲ ਕਰਨਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਰੈਵੇਨਿਊ ਵਿਭਾਗ ਦਾ ਸਰਵਰ ਚੰਡੀਗੜ੍ਹ ਤੋਂ ਸੰਚਾਲਿਤ ਹੁੰਦਾ ਹੈ, ਜਿਸ ਕਾਰਨ ਸਰਵਰ ਸਿਰਫ 1-2 ਦਫਤਰਾਂ ਵਿਚ ਨਹੀਂ, ਸਗੋਂ ਇਸਦਾ ਅਸਰ ਪੂਰੇ ਸੂਬੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਗੁਰਪ੍ਰੀਤ ਸਿੰਘ ਅਤੇ ਰਾਮ ਚੰਦ ਨੇ ਦੱਸਿਆ ਕਿ ਜਿਵੇਂ ਹੀ ਸਰਵਰ ਠੀਕ ਹੋਇਆ, ਤੁਰੰਤ ਲੋਕਾਂ ਦੇ ਕੰਮਾਂ ਵਿਚ ਤੇਜ਼ੀ ਲਿਆ ਕੇ ਰਜਿਸਟਰੀਆਂ ਅਤੇ ਹੋਰ ਕੰਮ ਨੂੰ ਪੂਰੀ ਤਰ੍ਹਾਂ ਨਿਪਟਾ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


Sandeep Kumar

Content Editor

Related News