ਪੰਜਾਬ ਦੇ ਇਸ ਹਾਈਵੇਅ ਨੇੜੇ ਵਾਪਰੀ ਵੱਡੀ ਘਟਨਾ, ਕਾਰ ਸਵਾਰਾਂ ਨੇ ਬਜ਼ੁਰਗ NRI ਕੀਤਾ ਅਗਵਾ

Monday, Sep 16, 2024 - 02:27 PM (IST)

ਪੰਜਾਬ ਦੇ ਇਸ ਹਾਈਵੇਅ ਨੇੜੇ ਵਾਪਰੀ ਵੱਡੀ ਘਟਨਾ, ਕਾਰ ਸਵਾਰਾਂ ਨੇ ਬਜ਼ੁਰਗ NRI ਕੀਤਾ ਅਗਵਾ

ਨਕੋਦਰ (ਪਾਲੀ)- ਨਕੋਦਰ-ਜਲੰਧਰ ਹਾਈਵੇਅ ’ਤੇ ਪਿੰਡ ਕੰਗ ਸਾਹਬੂ ਨੇੜੇ ਇਕ ਬਜ਼ੁਰਗ ਐੱਨ. ਆਰ. ਆਈ. ਨੂੰ ਬੀਤੇ ਕੱਲ੍ਹ ਸ਼ਾਮ ਨੂੰ ਕਾਰ ਸਵਾਰ 2 ਅਣਪਛਾਤੇ ਨੌਜਵਾਨ ਅਗਵਾ ਕਰਕੇ ਲਿਜਾਣ ਦੇ ਮਾਮਲੇ ’ਚ 24 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗੇ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ (75) ਵਾਸੀ ਕੰਗ ਸਾਹਬੂ ਨੂੰ ਬੀਤੇ ਕੱਲ੍ਹ ਕਰੀਬ 6:30 ਵਜੇ ਨਕੋਦਰ-ਜਲੰਧਰ ਹਾਈਵੇਅ ’ਤੇ ਪਿੰਡ ਕੰਗ ਸਾਹਬੂ ਨੇੜੇ 2 ਨੌਜਵਾਨ ਕਾਰ ’ਚ ਅਗਵਾ ਕਰਕੇ ਲੈ ਗਏ। ਉਕਤ ਬਜ਼ੁਰਗ ਵਿਅਕਤੀ ਦੇ ਅਗਵਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੂਰੂ ਕਰ ਦਿੱਤੀ। ਸੂਤਰਾਂ ਅਨੁਸਾਰ ਉਕਤ ਬਜ਼ੁਰਗ ਵਿਅਕਤੀ ਦੇ ਪਰਿਵਾਰਕ ਮੈਂਬਰ ਕਾਫ਼ੀ ਸਮੇਂ ਤੋਂ ਵਿਦੇਸ਼ ’ਚ ਹਨ ।

ਇਹ ਵੀ ਪੜ੍ਹੋ- ਪੰਜਬ ਪੁਲਸ ਵੱਲੋਂ ਵੱਡੇ ਡਰੱਗ ਨੈੱਟਵਰਕ ਦਾ ਪਰਦਾਫ਼ਾਸ਼, 10 ਕਿੱਲੋ ਹੈਰੋਇਨ ਸਣੇ 4 ਸਮੱਗਲਰ ਗ੍ਰਿਫ਼ਤਾਰ

ਉਹ ਇਕੱਲਾ ਹੀ ਪਿੰਡ ਕੰਗ ਸਾਹਬੂ ’ਚ ਰਹਿੰਦਾ ਹੈ। ਉਸ ਨੂੰ ਬੀਤੀ ਸ਼ਾਮ ਕਿਸੇ ਨੇ ਫ਼ੋਨ ਕਰਕੇ ਨਕੋਦਰ-ਜਲੰਧਰ ਹਾਈਵੇਅ ’ਤੇ ਬੁਲਾਇਆ ਅਤੇ ਉਹ ਤੁਰੰਤ ਗੁਆਂਢੀ ਦੀ ਸੈਂਟਰੋ ਗੱਡੀ ਲੈ ਕੇ ਚਲੇ ਗਿਆ, ਜਿੱਥੋਂ 2 ਨੌਜਵਾਨ ਉਸ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ। ਪੁਲਸ ਨੂੰ ਨਕੋਦਰ-ਜਲੰਧਰ ਹਾਈਵੇਅ ’ਤੇ ਕੰਗ ਸਾਹਬੂ ਨੇੜੇ ਘਟਨਾ ਸਥਾਨ ਤੋ ਸੈਂਟਰੋ ਗੱਡੀ ਸਟਾਰਟ ਮਿਲੀ। 

ਪੁਲਸ ਗੰਭੀਰਤਾ ਨਾਲ ਵੱਖ-ਵੱਖ ਟੀਮਾਂ ਬਣਾ ਕੇ ਕਰ ਰਹੀ ਜਾਂਚ-ਡੀ. ਐੱਸ. ਪੀ. ਵਿਰਕ
ਉਧਰ ਇਸ ਸਬੰਧੀ ਡੀ. ਐੱਸ. ਪੀ .ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੇ ਅਗਵਾ ਦੇ ਮਾਮਲੇ 'ਚ ਪੁਲਸ ਗੰਭੀਰਤਾ ਨਾਲ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਦੇ ਹੱਥ ਕੋਈ ਠੋਸ ਸਬੂਤ ਹੱਥ ਨਹੀ ਲੱਗੇ।

ਇਹ ਵੀ ਪੜ੍ਹੋ- 'ਬਾਬਾ ਸੋਢਲ' ਜੀ ਦੇ ਮੇਲੇ ਮੌਕੇ ਕੀਤੇ ਗਏ ਸਖ਼ਤ ਪ੍ਰਬੰਧ, ਇਕ ਹਜ਼ਾਰ ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News