ਅੱਧੀ ਰਾਤੀਂ ਵੱਡਾ ਕਾਂਡ ; ਸੋਢਲ ਮੇਲੇ ''ਚ ਮੱਥਾ ਟੇਕਣ ਆਈ ਔਰਤ ''ਤੇ ਕੁਮੈਂਟ ਕਰਨ ਪਿੱਛੋਂ ਚੱਲ ਗਈਆਂ ਗੋਲ਼ੀਆਂ

Sunday, Sep 22, 2024 - 04:33 AM (IST)

ਜਲੰਧਰ (ਵਰੁਣ)- ਜਲੰਧਰ 'ਚ ਅੱਧੀ ਰਾਤ ਨੂੰ ਸਨਸਨੀਖੇਜ਼ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੋਢਲ ਰੋਡ 'ਤੇ ਰਾਮਲੀਲਾ ਗਰਾਉਂਡ ਨੇੜੇ ਫਾਇਰਿੰਗ ਹੋਈ ਹੈ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 

ਗੋਲ਼ੀਆਂ ਚੱਲਣ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਆ ਕੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਵਾਰਦਾਤ ਇਕ ਵਿਆਹੁਤਾ ਔਰਤ 'ਤੇ ਗ਼ਲਤ ਟਿੱਪਣੀਆਂ ਕਰਨ ਨੂੰ ਲੈ ਕੇ ਹੋਈ ਹੈ। ਇਨ੍ਹਾਂ ਟਿੱਪਣੀਆਂ ਕਾਰਨ ਵਿਆਹੁਤਾ ਦਾ ਭਰਾ ਤੇ ਉਨ੍ਹਾਂ ਦੇ ਗੁਆਂਢੀ ਵਿਚਾਲੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕ ਧਿਰ ਨੇ ਹਵਾਈ ਫਾਇਰ ਕਰ ਦਿੱਤੇ।

PunjabKesari

ਇਸ ਦੌਰਾਨ ਗੋਲ਼ੀਆਂ ਚਲਾਉਣ ਵਾਲੇ ਨੌਜਵਾਨ ਫਰਾਰ ਹੋਣ ਦੀ ਫ਼ਿਰਾਕ 'ਚ ਫ਼ਿਰ ਹੀ ਰਹੇ ਸਨ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਕੁਝ ਸ਼ੱਕੀਆਂ ਨੂੰ ਕਾਬੂ ਕਰ ਲਿਆ। ਵਰਸ਼ਾ ਪੁੱਤਰੀ ਵਿਨੋਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸੋਢਲ ਮੰਦਰ 'ਚ ਮੱਥਾ ਟੇਕਣ ਲਈ ਆਪਣੇ ਪੇਕੇ ਘਰ ਆਈ ਹੋਈ ਹੈ। ਉਸ ਦਾ ਬੱਚਾ ਆਈਸਕ੍ਰੀਮ ਖਾਣ ਦੀ ਜ਼ਿੱਦ ਕਰਨ ਲੱਗਾ ਤਾਂ ਉਹ ਉਸ ਨੂੰ ਉਹੀ ਦਿਵਾਉਣ ਲਈ ਬਾਹਰ ਗਲ਼ੀ 'ਚ ਆਈ ਸੀ। 

PunjabKesari

ਇਸੇ ਦੌਰਾਨ ਉਸ ਦੇ ਇਲਾਕੇ 'ਚ ਹੀ ਰਹਿਣ ਵਾਲੇ ਇਕ ਨੌਜਵਾਨ ਅਰਜੁਨ ਨੇ ਉਸ ਬਾਰੇ ਗਲਤ ਟਿੱਪਣੀ ਕੀਤੀ। ਵਰਸ਼ਾ ਨੇ ਇਸ ਬਾਰੇ ਜਾ ਕੇ ਆਪਣੇ ਭਰਾ ਮੋਹਿਤ ਨੂੰ ਦੱਸਿਆ ਤਾਂ ਉਸ ਨੇ ਆ ਕੇ ਅਰਜੁਨ ਨੂੰ ਆ ਕੇ ਅਜਿਹਾ ਨਾ ਕਰਨ ਨੂੰ ਕਿਹਾ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸਬਾਜ਼ੀ ਹੋ ਗਈ, ਜਿਸ ਪਿੱਛੋਂ ਦੋਵਾਂ ਧਿਰਾਂ ਨੇ ਨੌਜਵਾਨ ਬੁਲਾ ਲਏ। ਇਸ ਦੌਰਾਨ ਇਕ ਧਿਰ ਨੇ ਗੋਲ਼ੀਆਂ ਚਲਾ ਦਿੱਤੀਆਂ। 

ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਮਾਰੀਆਂ ਕੈਂਚੀਆਂ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News