ਸਵਾਰੀਆਂ ਨਾਲ ਭਰੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ ਚਿਹਾੜਾ

Tuesday, Sep 10, 2024 - 06:56 PM (IST)

ਸਵਾਰੀਆਂ ਨਾਲ ਭਰੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ ਚਿਹਾੜਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਪੀ. ਆਰ. ਟੀ. ਸੀ. ਦੀ ਬੁਢਲਾਡਾ ਡਿਪੂ ਦੀ ਬੱਸ ਭਵਾਨੀਗੜ੍ਹ ਤੋਂ ਪਟਿਆਲੇ ਵੱਲ ਜਾਂਦੇ ਸਮੇਂ ਨੈਸ਼ਨਲ ਹਾਈਵੇਅ 'ਤੇ ਪਿੰਡ ਚੰਨੋਂ ਬੱਸ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਬੱਸ ਦੇ ਸਾਹਮਣੇ ਕੈਂਟਰ ਆਉਣ ਕਾਰਨ ਵਾਪਰਿਆ ਅਤੇ ਕੈਂਟਰ ਨੂੰ ਬਚਾਉਣ ਚੱਕਰ ਵਿਚ ਬੱਸ ਨੈਸ਼ਨਲ ਹਾਈਵੇਅ ਦੇ ਡਿਵਾਈਡਰ ’ਤੇ ਜਾ ਚੜ੍ਹੀ ਅਤੇ ਪਾਣੀ ਦੇ ਟੋਇਆਂ ਵਿਚ ਜਾ ਫਸੀ। ਹਾਲਾਂਕਿ ਹਾਦਸੇ ਦੌਰਾਨ ਬੱਸ ਵਿਚ ਸਵਾਰ ਕਿਸੇ ਸਵਾਰੀ ਦੇ ਸੱਟ ਨਹੀਂ ਵੱਜੀਆਂ ਪਰ ਬੱਸ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਬਰਦਸਤ ਹਨੇਰੀ, ਤਸਵੀਰਾਂ 'ਚ ਦੇਖੋ ਤੂਫਾਨ ਨੇ ਮਿੰਟਾਂ-ਸਕਿੰਟਾਂ 'ਚ ਕਿਵੇਂ ਮਚਾਈ ਤਬਾਹੀ

ਰੌਲਾ ਪੈਣ 'ਤੇ ਆਮ ਲੋਕ ਘਟਨਾ ਸਥਾਨ 'ਤੇ ਇਕੱਤਰ ਹੋ ਗਏ ਤੇ ਟਰੈਕਟਰਾਂ ਦੀ ਮੱਦਦ ਨਾਲ ਬੱਸ ਨੂੰ ਟੋਏ ਵਿਚੋਂ ਬਾਹਰ ਕੱਢਿਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਆਖਿਆ ਕਿ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਦੇ ਬਾਵਜੂਦ ਮੱਦਦ ਲਈ ਕਾਲਾਝਾੜ ਟੋਲ ਪਲਾਜ਼ਾ ਦੀ ਕੋਈ ਰਿਕਵਰੀ ਵੈਨ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਸਵਾਰੀਆਂ ਦਾ ਹਾਲ ਜਾਣਨ ਲਈ ਮੌਕੇ 'ਤੇ ਪਹੁੰਚਿਆ। ਆਮ ਲੋਕਾਂ ਵੱਲੋਂ ਟਰੈਕਟਰਾਂ ਨਾਲ ਹੀ ਬੱਸ ਨੂੰ ਬਾਹਰ ਕੱਢਿਆ ਗਿਆ। ਹਾਦਸਾਗ੍ਰਸਤ ਬੱਸ ਬੁਢਲਾਡਾ ਡੀਪੂ ਦੀ ਸੀ ਜੋ ਸ਼ਿਮਲੇ ਵੱਲ ਜਾ ਰਹੀ ਸੀ ਅਤੇ ਮੁੱਖ ਕਾਰਨ ਚੰਨੋ ਦੇ ਬੱਸ ਅੱਡੇ ’ਤੇ ਬਣੇ ਹੋਏ ਕੱਟ ਕਾਰਨ ਕਈ ਵਾਰ ਹਾਦਸੇ ਹੋਏ ਹਨ।

 


author

Gurminder Singh

Content Editor

Related News