ਪੰਜਾਬ ਦੇ ਇਤਿਹਾਸ ਨੂੰ ਡਿਜੀਟਲ ਦੁਨੀਆ 'ਚ ਲੈ ਕੇ ਆਏ ਦੋ ਉੱਭਰਦੇ ਇਤਿਹਾਸਕਾਰ

Wednesday, Sep 11, 2024 - 10:31 AM (IST)

ਪੰਜਾਬ ਦੇ ਇਤਿਹਾਸ ਨੂੰ ਡਿਜੀਟਲ ਦੁਨੀਆ 'ਚ ਲੈ ਕੇ ਆਏ ਦੋ ਉੱਭਰਦੇ ਇਤਿਹਾਸਕਾਰ

ਚੰਡੀਗੜ੍ਹ (ਬਿਊਰੋ) : ਸੋਸ਼ਲ ਮੀਡੀਆ ਦੇ ਇਸ ਦੌਰ 'ਚ ਜਿੱਥੇ ਆਮ ਤੌਰ ‘ਤੇ ਪਲ-ਪਲ ਦੀਆਂ ਘਟਨਾਵਾਂ ਅਤੇ ਮੌਜੂਦਾ ਰੁਝਾਨਾਂ ਨੂੰ ਪ੍ਰਮੁੱਖਤਾ ਮਿਲ ਰਹੀ ਹੈ ਤਾਂ ਉੱਥੇ ਹੀ ਦੋ ਉੱਭਰਦੀਆਂ ਇਤਿਹਾਸਕਾਰ ਪੰਜਾਬ ਦੇ ਅਮੀਰ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀਆਂ ਹਨ। ਇਤਿਹਾਸਕਾਰ ਨੂਰ ਢਿੱਲੋਂ ਅਤੇ ਲਹਿਨਾਜ਼ ਰਾਣਾ ਪੰਜਾਬ ਦੇ ਸੁਨਹਿਰੀ ਇਤਿਹਾਸ ’ਤੇ ਸ਼ੁਰੂ ਕੀਤੇ ਪ੍ਰਾਜੈਕਟ ‘ਦ ਟਾਈਮ ਕੈਪਸੂਲ’ ਲਈ ਇੰਸਟਾਗ੍ਰਾਮ ਦੀ ਵਰਤੋਂ ਕਰ ਰਹੀਆਂ ਹਨ। ਇੰਸਟਾਗ੍ਰਾਮ ’ਤੇ ‘ਦ ਟਾਈਮ ਕੈਪਸੂਲ’ ਨਾਮ ਦੇ ਪੇਜ ’ਤੇ ਕਲਾ, ਇਤਿਹਾਸ ਅਤੇ ਕਹਾਣੀਆਂ ਨੂੰ ਇੱਕ ਜਗ੍ਹਾਂ ’ਤੇ ਲਿਆ ਕੇ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤ ਦੇ ਲਈ ਨਵੇਂ ਤਰੀਕੇ ਨਾਲ ਦਿਲਚਸਪੀ ਪੈਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ 'ਤੇ ਹੋਣ ਜਾ ਰਿਹਾ ਵੱਡਾ Action, ਜਾਰੀ ਕੀਤੇ ਗਏ ਸਖ਼ਤ ਹੁਕਮ (ਵੀਡੀਓ)
ਸ਼ਾਹੀ ਵਿਰਾਸਤ ਦਾ ਡੂੰਘਾਈ ’ਚ ਪਤਾ ਲੱਗਾ
ਸਟਰਾਬੇਰੀ ਫੀਲਡ ਹਾਈ ਸਕੂਲ ਚੰਡੀਗੜ੍ਹ ਦੀ 17 ਸਾਲਾ ਨੂਰ ਢਿੱਲੋਂ ਨੇ ਆਪਣੀ ਹਮਉਮਰ ਲਹਨਾਜ਼ ਰਾਣਾ ਨਾਲ ਮਿਲ ਕੇ ਇਹ ਪਲੇਟਫਾਰਮ ਬਣਾਇਆ ਤਾਂ ਜੋ ਪੰਜਾਬ ਦੇ ਇਤਿਹਾਸਕ ਸਥਾਨਾਂ ਅਤੇ ਕਹਾਣੀਆਂ ਦੀ ਖੋਜ ਕੀਤੀ ਜਾ ਸਕੇ। ਉਨ੍ਹਾਂ ਦਾ ਇਹ ਇੰਸਟਾਗ੍ਰਾਮ ਪੇਜ ਕਪੂਰਥਲਾ ਅਤੇ ਫਰੀਦਕੋਟ ਵਰਗੇ ਮਹੱਤਵਪੂਰਨ ਸਥਾਨਾਂ ’ਤੇ ਪਹੁੰਚਣ ਦਾ ਮੌਕਾ ਦਿੰਦਾ ਹੈ। ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਕਪੂਰਥਲਾ ਸ਼ਾਹੀ ਪਰਿਵਾਰ ਨਾਲ ਸਬੰਧਿਤ ਸੁਖਜੀਤ ਸਿੰਘ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਸ਼ਾਹੀ ਵਿਰਸੇ ਨੂੰ ਡੂੰਘਾਈ ਨਾਲ ਜਾਣਿਆ। ਫਰੀਦਕੋਟ ਵਿਚ ਇੱਥੋਂ ਦੇ ਕਿਲ੍ਹਿਆਂ ਅਤੇ ਮਹਿਲਾਂ ਦੀ ਪਰੰਪਰਾ ਦੀ ਪੜਚੋਲ ਕਰਨ ਦਾ ਮੌਕਾ ਮਿਲਦਾ ਹੈ।

ਇਹ ਵੀ ਪੜ੍ਹੋ : ਅੱਜ ਤੋਂ 3 ਦਿਨਾਂ ਦੀ ਛੁੱਟੀ 'ਤੇ ਮੁਲਾਜ਼ਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ
ਇਹ ਯਕੀਨੀ ਹੋਵੇ, ਇਹ ਕਹਾਣੀਆਂ ਭੁੱਲੀਆਂ ਨਹੀਂ
ਇਤਿਹਾਸ ਦੀ ਪੜਚੋਲ ਕਰਨ ਦੀ ਇੱਛਾ ਨੂਰ ਢਿੱਲੋਂ ਅਤੇ ਲਹਿਨਾਜ਼ ਰਾਣਾ ਨੂੰ ਬਠਿੰਡਾ ਵੀ ਲੈ ਗਈ। ਇੱਥੇ ਪੰਜਾਬ ਦੇ ਸਭ ਤੋਂ ਪੁਰਾਣੇ ਕਿਲ੍ਹਿਆਂ ਦੇ ਪਿੱਛੇ ਛੁਪੀਆਂ ਕਹਾਣੀਆਂ ਦਾ ਪਤਾ ਲੱਗਦਾ ਹੈ ਅਤੇ ਸੰਘੋਲ ਪਹੁੰਚਣ ’ਤੇ ਪ੍ਰਾਚੀਨ ਬੋਧੀ ਸਤੂਪਾਂ ਅਤੇ ਪੁਰਾਤੱਤਵ ਸਥਾਨਾਂ ਰਾਹੀਂ ਪੰਜਾਬ ਦੇ ਇਤਿਹਾਸ ਦੇ ਏਸ਼ੀਆ ’ਤੇ ਪਏ ਵਿਆਪਕ ਪ੍ਰਭਾਵ ਨਾਲ ਆਪਣੇ ਆਪ ਨੂੰ ਜੋੜਦੀ ਹਨ। ਇਸ ਤੋਂ ਇਲਾਵਾ, ਨੂਰ ਢਿੱਲੋਂ ਅਤੇ ਲਹਨਾਜ਼ ਬੁੜੈਲ ਕਿਲ੍ਹੇ ਅਤੇ ਮਨੌਲੀ ਕਿਲ੍ਹੇ ਵਰਗੀਆਂ ਘੱਟ ਜਾਣੀਆਂ-ਪਛਾਣੀਆਂ ਥਾਵਾਂ ਦੀ ਪੜਚੋਲ ਕਰਕੇ ਇਹ ਯਕੀਨੀ ਕਰਦੀਆਂ ਹਨ ਕਿ ਇਹ ਕਹਾਣੀਆਂ ਭੁੱਲੀਆਂ ਨਹੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News