ਪੰਜਾਬ ''ਚ ਵੱਡੀ ਵਾਰਦਾਤ, ਨਾਕੇ ਦੌਰਾਨ ਨੌਜਵਾਨਾਂ ਦੀ ASI ਨਾਲ ਹੱਥੋਪਾਈ, ਮੁਲਾਜ਼ਮ ਦੀ ਪਾੜ ਦਿੱਤੀ ਵਰਦੀ

Saturday, Sep 21, 2024 - 06:57 PM (IST)

ਪੰਜਾਬ ''ਚ ਵੱਡੀ ਵਾਰਦਾਤ, ਨਾਕੇ ਦੌਰਾਨ ਨੌਜਵਾਨਾਂ ਦੀ ASI ਨਾਲ ਹੱਥੋਪਾਈ, ਮੁਲਾਜ਼ਮ ਦੀ ਪਾੜ ਦਿੱਤੀ ਵਰਦੀ

ਹੁਸ਼ਿਆਰਪੁਰ (ਵੈੱਬ ਡੈਸਕ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਕ ਸਾਧੂ ਨਾਕੇ 'ਤੇ ਏ. ਐੱਸ. ਆਈ. ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਮੁਲਜ਼ਮ ਨਾਕਾ ਤੋੜ ਕੇ ਉਥੋਂ ਫ਼ਰਾਰ ਹੋ ਗਏ। ਜਦੋਂ ਏ. ਐੱਸ. ਆਈ. ਰਾਕੇਸ਼ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਏ. ਐੱਸ. ਆਈ. ਨਾਲ ਗਾਲੀ-ਗਲੋਚ ਕੀਤੀ ਅਤੇ ਹੱਥੋਪਾਈ ਵੀ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਏ. ਐੱਸ. ਆਈ. ਦੀ ਵਰਦੀ ਤੱਕ ਪਾੜ ਦਿੱਤੀ ਅਤੇ ਸਰਕਾਰੀ ਪਿਸਤੌਲ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਇਸ ਵਿੱਚ ਕਾਮਯਾਬ ਨਹੀਂ ਹੋਏ ਤਾਂ ਤਿੰਨੋਂ ਉਥੋਂ ਫਰਾਰ ਹੋ ਗਏ।

ਹੁਸ਼ਿਆਰਪੁਰ ਸਦਰ ਥਾਣੇ ਦੀ ਪੁਲਸ ਨੇ 3 ਨੌਜਵਾਨਾਂ ਵਿਚੋਂ ਇਕ ਕਾਬੂ ਕਰ ਲਿਆ। ਉਸ ਦੇ ਦੋ ਸਾਥੀਆਂ ਦੀ ਭਾਲ ਜਾਰੀ ਹੈ। ਨੌਜਵਾਨ ਜਿਹੜੀ ਮੋਟਰਸਾਈਕਲ 'ਤੇ ਸਵਾਰ ਸੀ, ਉਸ ਦੀ ਨੰਬਰ ਪਲੇਟ 'ਤੇ ਪੀ. ਬੀ. 07ਬੀ. ਜੇ. ਡੀ. 4409 ਲਿਖਿਆ ਸੀ। ਤਿੰਨੋਂ ਨੌਜਵਾਨਾਂ ਨੇ ਏ. ਐੱਸ. ਆਈ. ਰਾਕੇਸ਼ ਕੁਮਾਰ ਨਾਲ ਗਾਲੀ-ਗਲੋਚ ਕੀਤੀ ਅਤੇ ਉਸ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਹੱਥੋਪਾਈ ਵਿਚ ਨੌਜਵਾਨਾਂ ਨੇ ਏ. ਐੱਸ. ਆਈ.  ਦੀ ਵਰਦੀ ਵੀ ਪਾੜ ਦਿੱਤੀ। 

PunjabKesari

ਇਹ ਵੀ ਪੜ੍ਹੋ-ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦਾ ਨਾਂ ਸੁਖਬੀਰ ਸਿੰਘ ਉਰਫ਼ ਸੁੱਖਾ ਹੈ। ਉਹ ਮਟਿਆਨਾ ਦਾ ਰਹਿਣ ਵਾਲਾ ਹੈ। ਉਸ ਦੇ ਸਾਥੀਆਂ ਦੀ ਪਛਾਣ ਅਮਰਦੀਪ ਬਾਬਾ ਅਤੇ ਜਿੰਦੀ ਦੇ ਰੂਪ ਵਿਚ ਹੋਈ ਹੈ। ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜੋ ਵੀ ਕਾਨੂੰਨ ਦੇ ਰਖਵਾਲਿਆਂ ਨੂੰ ਨੁਕਸਾਨ ਪਹੁੰਚਾਏਗਾ, ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਇਸ ਮਾਮਲੇ ਵਿਚ ਤਿੰਨੋਂ ਨੌਜਵਾਨਾਂ 'ਤੇ ਸਦਰ ਥਾਣੇ ਵਿਚ ਵੱਖ-ਵੱਖ ਧਰਾਵਾਂ ਅਧੀਨ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਫਿਲਹਾਲ ਪੁਲਸ ਫਰਾਰ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਤੇ ਬਲੈਕਆਊਟ ਦਾ ਖ਼ਤਰਾ, ਜਾਣੋ ਕੀ ਹੈ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News