ਇੰਟਰਨੈੱਟ ਬੰਦ ਹੋਣ ਨਾਲ ਟੈਲੀਕਾਮ ਕੰਪਨੀਆਂ ਨੂੰ ਹਰ ਘੰਟੇ 2.45 ਕਰੋੜ ਦਾ ਨੁਕਸਾਨ

12/28/2019 1:42:49 PM

ਗੈਜੇਟ ਡੈਸਕ– ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਸਿਵਲ ਰਜਿਸਟਰ (NRC) ਦੇ ਵਿਰੋਧ ’ਚ ਦੇਸ਼ ’ਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਰਾਜ ਸਰਕਾਰਾਂ ਨੇ ਆਪਣੇ ਇਥੇ ਕਈ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਗਾ ਰੱਖੀ ਹੈ। ਇੰਟਰਨੈੱਟ ਸੇਵਾ ’ਤੇ ਰੋਕ ਲੱਗਣ ਨਾਲ ਟੈਲੀਕਾਮ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਟੈਲੀਕਾਮ ਇੰਡਸਟਰੀ ਦੇ ਅੰਕੜਿਆਂ ਮੁਤਾਬਕ, ਨੈੱਟਬੰਦੀ ਨਾਲ ਕੰਪਨੀਆਂ ਨੂੰ ਹਰ ਘੰਟੇ ਕਰੀਬ 2.45 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। 

ਸੀ.ਓ.ਏ.ਆਈ. ਨੇ ਦਿੱਤੇ ਨੁਕਸਾਨ ਦੇ ਅੰਕੜੇ
ਟੈਲੀਕਾਮ ਕੰਪਨੀਆਂ ਦੇ ਸਭ ਤੋਂ ਵੱਡੇ ਸੰਗਠਨ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊਜ਼ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ’ਚ ਇੰਟਰਨੈੱਟ ਬੰਦ ਹੋਣ ਨਾਲ ਟੈਲੀਕਾਮ ਕੰਪਨੀਆਂ ਨੂੰ ਹਰ ਘੰਟੇ 3 ਲੱਖ 50 ਹਜ਼ਾਰ ਡਾਲਰ ਯਾਨੀ 2.45 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ’ਚ ਸਭ ਤੋਂ ਪਹਿਲਾਂ ਇੰਟਰਨੈੱਟ ਨੂੰ ਬੰਦ ਕਰਨਾ ਸਹੀ ਕਾਰਵਾਈ ਨਹੀਂ ਹੈ। ਮੈਥਿਊਜ਼ ਨੇ ਕਿਹਾ ਕਿ 2019 ਦੇ ਅੰਤ ਤਕ ਇੰਟਰਨੈੱਟ ਬੰਦ ਹੋਣ ਦੀ ਸਮੱਸਿਆ ਹੋਰ ਜ਼ਿਆਦਾ ਵਧੇਗੀ ਜਿਸ ਨਾਲ ਟੈਲੀਕਾਮ ਨੂੰ ਹਰ ਘੰਟੇ ਹੋਣ ਵਾਲਾ ਨੁਕਸਾਨ ਹੋਰ ਵਧ ਸਕਦਾ ਹੈ। 

ਇਹ ਵੀ ਪੜ੍ਹੋ– ਰੋਜ਼ 5 ਤੋਂ 6 ਘੰਟੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗੁਜ਼ਾਰ ਰਹੇ ਭਾਰਤੀ : ਰਿਪੋਰਟ

ਇਹ ਕੰਪਨੀਆਂ COAI ਦੀਆਂ ਮੈਂਬਰ
ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਨਿੱਜੀ ਟੈਲੀਕਾਮ ਕੰਪਨੀਆਂ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਇੰਡਸਟਰੀ ਦੀ ਜਿਓ ਇੰਫੋਕਾਮ ਸੀ.ਓ.ਏ.ਆਈ. ਦੀਆਂ ਮੈਂਬਰ ਹਨ। ਪ੍ਰਾਈਜ਼ ਵਾਰ ਕਾਰਨ ਹੋਣ ਵਾਲੇ ਮਾਲੀਆ ਨੁਕਸਾਨ ਨਾਲ ਇਸ ਸਮੇਂ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਕੰਪਨੀਆਂ ਨੇ ਹਾਲ ਹੀ ’ਚ ਟੈਰਿਫ ’ਚ ਵਾਧਾ ਕੀਤਾ ਹੈ। 


Related News