ਵੇਦਾਂਤਾ ਸਣੇ ਇਨ੍ਹਾਂ ਕੰਪਨੀਆਂ ਨੂੰ ਮਿਲੇ 1.86 ਕਰੋੜ ਰੁਪਏ ਦੇ GST ਮੰਗ ਦੇ ਨੋਟਿਸ
Wednesday, Apr 03, 2024 - 10:09 AM (IST)
ਨਵੀਂ ਦਿੱਲੀ (ਭਾਸ਼ਾ)- ਮਾਈਨਿੰਗ ਖੇਤਰ ਦੀ ਦਿੱਗਜ ਕੰਪਨੀ ਵੇਦਾਂਤਾ ਲਿਮਟਿਡ ਨੂੰ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਲੈਣ ਲਈ 1.86 ਕਰੋੜ ਰੁਪਏ ਦੇ ਜੀ. ਐੱਸ. ਟੀ. ਮੰਗ ਦੇ ਨੋਟਿਸ ਮਿਲੇ ਹਨ। ਟੈਕਸ ਅਧਿਕਾਰੀਆਂ ਨੇ ਕਿਹਾ ਹੈ ਕਿ ਕੰਪਨੀ ਉਕਤ ਲਾਭ ਲੈਣ ਲਈ ‘ਯੋਗ’ ਨਹੀਂ ਸੀ। ਦੂਜੇ ਪਾਸੇ ਕੰਪਨੀ ਨੇ ਕਿਹਾ ਕਿ ਉਹ ਇਨ੍ਹਾਂ ਹੁਕਮਾਂ ਖ਼ਿਲਾਫ਼ ਅਪੀਲ ਦਾਖ਼ਲ ਕਰੇਗੀ। ਵੇਦਾਂਤਾ ਲਿਮਟਿਡ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਤਾਮਿਲਨਾਡੂ ਸਥਿਤ ਤਿਰੂਨੇਲਵੇਲੀ ਸਹਾਇਕ ਕਮਿਸ਼ਨਰ ਦੇ ਦਫ਼ਤਰ ਨੇ GST ਮੰਗ ਦੇ ਨੋਟਿਸ ਭੇਜੇ ਹਨ। ਇਹ ਮੰਗ ਵਿੱਤੀ ਸਾਲ 2017-18 ਤੋਂ 2021-22 ਤੱਕ ਲਈ ਹਨ। ਕੁੱਲ ਮੰਗ 1.86 ਕਰੋੜ ਰੁਪਏ ਹੈ, ਜਿਸ ’ਚ ਵਿਆਜ ਤੇ ਜੁਰਮਾਨਾ ਸ਼ਾਮਲ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਇਨ੍ਹਾਂ ਕੰਪਨੀਆਂ ਨੂੰ ਮਿਲੇ ਨੋਟਿਸ
ਦੂਜੇ ਪਾਸੇ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਨੇ ਕਿਹਾ ਕਿ ਉਸ ਨੂੰ ਗੁਜਰਾਤ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਲੱਗਭਗ 66.70 ਲੱਖ ਰੁਪਏ ਦੀ ਟੈਕਸ ਮੰਗ ਸਬੰਧੀ ਨੋਟਿਸ ਮਿਲਿਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ’ਚ 31.78 ਲੱਖ ਰੁਪਏ ਦਾ GST, 31.72 ਲੱਖ ਰੁਪਏ ਦਾ ਵਿਆਜ ਅਤੇ 3.20 ਲੱਖ ਰੁਪਏ ਦਾ ਜੁਰਮਾਨਾ ਸ਼ਾਮਲ ਹੈ। ਇਸੇ ਤਰ੍ਹਾਂ, ਯੂਨਾਈਟਿਡ ਸਪਿਰਿਟਸ ਲਿਮਟਿਡ ਨੂੰ ਕੁਝ ਵਿਧਾਨਿਕ ਐਲਾਨ ਪੱਤਰ ਅਤੇ ਡਲਿਵਰੀ ਸਬੂਤ ਜਮ੍ਹਾਂ ਨਾ ਕਰਨ ’ਤੇ ਵਿਆਜ ਸਮੇਤ 5.51 ਕਰੋੜ ਰੁਪਏ ਦਾ ਟੈਕਸ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ
ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ’ਚ, ਕੰਪਨੀ ਨੇ ਕਿਹਾ ਕਿ ਨਾਂਦੇੜ ’ਚ ਸਟੇਟ ਟੈਕਸ ਦੇ ਡਿਪਟੀ ਕਮਿਸ਼ਨਰ ਨੇ 30 ਦਸੰਬਰ, 2023 ਤੋਂ ਕੰਪਨੀ ’ਚ ਮਰਜ ਹੋਈ ਪਾਇਨੀਅਰ ਡਿਸਟਿਲਰੀਜ਼ ਲਿਮਟਿਡ ਦੇ ਸਬੰਧ ’ਚ ਕੁਝ ਵਿਧਾਨਿਕ ਐਲਾਨ ਪੱਤਰ ਅਤੇ ਡਲਿਵਰੀ ਸਬੂਤ ਜਮ੍ਹਾਂ ਨਾ ਕਰਨ ’ਤੇ ਇਕ ਨੋਟਿਸ ਭੇਜਿਆ ਹੈ। ਇਨ੍ਹਾਂ 5.51 ਕਰੋੜ ਰੁਪਏ ’ਚ 2.99 ਕਰੋੜ ਰੁਪਏ ਦਾ ਵਿਆਜ ਵੀ ਸ਼ਾਮਲ ਹੈ। ਯੂਨਾਈਟਿਡ ਸਪਿਰਿਟਸ ਨੇ ਕਿਹਾ, ‘‘ਕੰਪਨੀ ਉੱਚ ਅਧਿਕਾਰੀਆਂ ਕੋਲ ਸੁਧਾਰ ਦੀ ਅਰਜ਼ੀ ਜਾਂ ਅਪੀਲ ਦਾਖ਼ਲ ਕਰੇਗੀ।’’
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਦੱਸ ਦੇਈਏ ਕਿ ਰੀਅਲ ਅਸਟੇਟ ਕੰਪਨੀ ਸੋਭਾ ਲਿਮਟਿਡ ਨੂੰ ਲੱਗਭਗ 46 ਕਰੋੜ ਰੁਪਏ ਦੇ ਟੈਕਸ ਡਿਮਾਂਡ ਨੋਟਿਸ ਮਿਲੇ ਹਨ। ਇਹ ਨੋਟਿਸ ਬੈਂਗਲੁਰੂ ’ਚ ਸੈਂਟਰਲ ਸਰਕਲ-1(4) ਦੇ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹਨ। ਨੋਟਿਸ ਵਿੱਤੀ ਸਾਲ 2016-17 ਅਤੇ 2022-23 ਦੇ ਮੁਲਾਂਕਣ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8