‘ਆਪ’ ਵੱਲੋਂ ਭਾਜਪਾ ’ਤੇ ਦੋਸ਼, 45 ਸ਼ੱਕੀ ਕੰਪਨੀਆਂ ਤੋਂ ਲਿਆ 1068 ਕਰੋੜ ਦਾ ਚੰਦਾ

04/09/2024 5:33:02 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਚੋਣ ਬਾਂਡ ਸਬੰਧੀ ਵੱਡਾ ਖੁਲਾਸਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਨੇ ਬੜੇ ਯੋਜਨਾਬੱਧ ਢੰਗ ਨਾਲ ਇਲੈਕਟੋਰਲ ਬਾਂਡ ਰਾਹੀਂ ਲੱਖਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ 45 ਸ਼ੱਕੀ ਰਿਕਾਰਡ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਨੇ ਭਾਜਪਾ ਨੂੰ 1068 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਪਾਰਟੀ ਨੇ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਾਉਣ ਦੀ ਆਪਣੀ ਮੰਗ ਦੋਹਰਾਈ। 

ਇਹ ਵੀ ਪੜ੍ਹੋ-  CM ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ, ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਯੋਜਨਾਬੱਧ ਤਰੀਕੇ ਨਾਲ ਚੋਣਾਵੀ ਬਾਂਡ ਜ਼ਰੀਏ ਭਾਰੀ ਮਾਤਰਾ ਵਿਚ ਧਨ ਪ੍ਰਾਪਤ ਕਰ ਕੇ ਭ੍ਰਿਸ਼ਟਾਚਾਰ ਕੀਤਾ ਹੈ। ਸੰਜੇ ਨੇ ਕਿਹਾ ਕਿ ਘਾਟੇ ’ਚ ਚੱਲ ਰਹੀਆਂ 33 ਕੰਪਨੀਆਂ ਨੇ ਭਾਜਪਾ ਨੂੰ 450 ਕਰੋੜ ਦਾ ਚੰਦਾ ਦਿੱਤਾ, ਜਦੋਂਕਿ 6 ਕੰਪਨੀਆਂ ਨੇ 600 ਕਰੋੜ ਦਾ ਚੰਦਾ ਦਿੱਤਾ। ਉਹ ਜਾਂ ਤਾਂ ਘਾਟੇ ਵਿਚ ਹਨ ਜਾਂ ਉਨ੍ਹਾਂ ਨੇ ਕੋਈ ਟੈਕਸ ਅਦਾ ਨਹੀਂ ਕੀਤਾ ਜਾਂ ਆਪਣੇ ਮੁਨਾਫ਼ੇ ਤੋਂ ਕਿਤੇ ਵੱਧ ਦਾਨ ਕੀਤਾ ਹੈ। ਉਨ੍ਹਾਂ  ਕਿਹਾ ਕਿ ਈਡੀ ਅਤੇ ਸੀ. ਬੀ. ਆਈ. ਨੂੰ ਇਸ ਚੋਣਾਵੀ ਬਾਂਡ ਘਪਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਭਾਜਪਾ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News