ਹਾਲ ਗੇਟ ’ਚ ਕਈ ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਛਾਇਆ ਹਨੇਰਾ

04/21/2024 4:26:36 PM

ਅੰਮ੍ਰਿਤਸਰ(ਕਮਲ)- ਡੀ. ਸੀ. ਅੰਮ੍ਰਿਤਸਰ ਨੇ ਸ਼ਹਿਰ ’ਚ ਹਰ ਪਾਸੇ ਸਟਰੀਟ ਲਾਈਟਾਂ ਜਗਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਕਿ ਕਿਤੇ ਕੋਈ ਲਾਈਟ ਬੰਦ ਨਾ ਹੋਵੇ ਪਰ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦਾ ਹੈ ਕਿਉਂਕਿ ਹਾਲ ਗੇਟ ’ਤੇ ਹੀ ਪਿਛਲੇ ਕਈ ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਨਾਲ ਹਨੇਰਾ ਛਾਇਆ ਹੋਇਆ ਹੈ, ਜਿਸ ਨੂੰ ਲੈ ਕੇ ਉਥੋਂ ਲੰਘ ਰਹੇ ਲੋਕਾਂ ’ਚ ਗੁੱਸਾ ਵੀ ਵੇਖਣ ਨੂੰ ਮਿਲ ਰਿਹਾ ਹੈ। ਆਪਣਾ ਨਾਂ ਨਾ ਛਾਪਣ ਦੀ ਸੂਰਤ ’ਚ ਕੁਝ ਲੋਕਾਂ ਨੇ ਦੱਸਿਆ ਕਿ ਹੈਰੀਟੇਜ ਸਟਰੀਟ ’ਚ ਸਭ ਲਾਈਟਾਂ ਲੱਗ ਰਹੀਆਂ ਹਨ ਪਰ ਹਾਲ ਗੇਟ ਦੀਆਂ ਲਾਈਟਾਂ ਬੰਦ ਹੀ ਰਹਿੰਦੀਆਂ ਹਨ। ਦੂਸਰੇ ਪਾਸੇ ਦੋ ਖੰਭਿਆਂ ਦੇ ਬਲਬ ਹੀ ਖ਼ਰਾਬ ਹੈ, ਉਥੇ ਕਰੰਟ ਨਹੀਂ ਜਾ ਰਿਹਾ, ਜਿਸ ਨੂੰ ਸਬੰਧਤ ਵਿਭਾਗ ਨੇ ਕਦੀ ਆ ਕੇ ਚੈੱਕ ਤੱਕ ਨਹੀਂ ਕੀਤਾ ਅਤੇ ਨਾ ਹੀ ਇਸ ਪਾਸੇ ਧਿਆਨ ਦੇ ਰਿਹਾ ਹੈ।

ਇਹ ਵੀ ਪੜ੍ਹੋ- ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਹਾਲ ਗੇਟ ਜੋ ਮੇਨ ਦਰਵਾਜ਼ਾ ਹੈ, ਇੱਥੋਂ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਲਈ ਹਜ਼ਾਰਾਂ ਸੰਗਤ ਨਿਕਲਦੀ ਹੈ। ਬਾਜ਼ਾਰ ਇਕ ਵਪਾਰਕ ਤੌਰ ’ਤੇ ਵੀ ਜਾਣਿਆ ਜਾਂਦਾ ਹੈ ਪਰ ਇਸ ਪਾਸੇ ਆਉਣ ਵਾਲੇ ਲੋਕ ਜਦੋਂ ਗੇਟ ਅੰਦਰ ਆਉਂਦੇ ਹਨ ਤਾਂ ਹਨੇਰਾ ਹੀ ਦਿਸਦਾ ਹੈ। ਵੇਖਿਆ ਜਾਵੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰੀ ਤਦਾਦ ’ਚ ਪੁਲਸ ਫੋਰਸ ਵੀ ਇੱਥੇ ਨਾਕੇ ਲਾ ਕੇ ਚੈਕਿੰਗ ਕਰਦੀ ਹੈ ਪਰ ਉਨ੍ਹਾਂ ਨੂੰ ਹਨੇਰੇ ’ਚ ਹੀ ਚੈਕਿੰਗ ਕਰਨੀ ਪੈਂਦੀ ੲੈ। ਇਸ ਸਬੰਧ ’ਚ ਹਾਲ ਬਜ਼ਾਰ ਦੇ ਦੁਕਾਨਦਾਰਾਂ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਬੰਦ ਪਈਆਂ ਲਾਈਟਾਂ ਨੂੰ ਚਾਲੂ ਕੀਤਾ ਜਾਵੇ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News