ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਦਾ ਕਾਰਾ, ਜੇਲ੍ਹ ਕਰਮਚਾਰੀਆਂ ਨਾਲ ਕੀਤਾ ਝਗੜਾ

Tuesday, Apr 30, 2024 - 05:45 PM (IST)

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਦਾ ਕਾਰਾ, ਜੇਲ੍ਹ ਕਰਮਚਾਰੀਆਂ ਨਾਲ ਕੀਤਾ ਝਗੜਾ

ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਹਵਾਲਾਤੀ ਵੱਲੋਂ ਜੇਲ੍ਹ ਕਰਮਚਾਰੀਆਂ ਨਾਲ ਝਗੜਾ ਕਰਕੇ ਜੇਲ੍ਹ ਵਾਰਡ ਨੂੰ ਜੰਗਲੇ ਨਾਲ ਮਾਰ ਕੇ ਵਰਦੀ ’ਤੇ ਹੱਥ ਪਾਉਣ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਹਵਾਲਾਤੀ ਖ਼ਿਲਾਫ਼ 353, 186, 323 ਆਈਪੀਸੀ 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 4614 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਹਵਾਲਾਤੀ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਬਲਵਿੰਦਰ ਸਿੰਘ ਚੌਤਾਲਾ ਥਾਣਾ ਸਦਰ ਤਰਨਤਾਰਨ ਨੂੰ ਮੁੱਖ ਦਫ਼ਤਰ ਦੇ ਹੁਕਮਾਂ 'ਤੇ ਲੜਾਈ ਕਰਨ ਤੇ ਜੇਲ੍ਹ ਦਾ ਮਾਹੌਲ ਖ਼ਰਾਬ ਕਰਨ ਲਈ (ਪ੍ਰਬੰਧਕੀ ਆਧਾਰ) ਤੇ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਇਸ ਜੇਲ੍ਹ ਅੰਦਰ ਦਾਖਲ ਕੀਤਾ ਸੀ। ਉਕਤ ਹਵਾਲਾਤੀ ਦਾ ਵਤੀਰਾ ਪਰਖਣ ਲਈ ਵੱਖਰੇ ਸੈੱਲ ਵਿਚ ਬਾਕੀ ਬੰਦੀਆਂ ਨਾਲ ਰੱਖਿਆ ਹੋਇਆ ਸੀ। 

ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ

ਉਸ ਨੇ ਆਪਣੇ ਸੈੱਲ ਵਿਚੋਂ ਬਾਹਰ ਜਾਣ ਲਈ ਹੈੱਡਵਾਰਡਰ ਹਰਚਰਨ ਸਿੰਘ ਤੇ ਵਾਰਡਰ ਪ੍ਰਦੀਪ ਕੁਮਾਰ ਨੂੰ ਆਖਿਆ, ਜਿਨ੍ਹਾਂ ਵੱਲੋਂ ਮਨਾਂ ਕਰਨ ਤੇ ਗਾਲੀ ਗਲੋਚ ਕੀਤਾ ਤੇ ਲੜਾਈ ਝਗੜਾ ਕੀਤਾ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਵਾਰਡਰ ਪ੍ਰਦੀਪ ਕੁਮਾਰ ਨਾਲ ਧੱਕਾ ਮੁੱਕੀ ਕੀਤੀ ਅਤੇ ਜੋਰ ਨਾਲ ਜੰਗਲ੍ਹੇ 'ਤੇ ਹੱਥ ਮਾਰਿਆ। ਫਿਰ ਉਸ ਦੀ ਵਰਦੀ ਨੂੰ ਹੱਥ ਪਾਇਆ ਤੇ ਵਰਦੀ ਦੇ ਉਪਰਲੇ 2 ਬਟਨ ਤੋੜ ਦਿੱਤੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News