GST Effect: 1.8 ਲੱਖ ਰੁਪਏ ਤਕ ਮਹਿੰਗੀ ਹੋਈ Ford Endeavour

Tuesday, Sep 26, 2017 - 01:54 AM (IST)

GST Effect: 1.8 ਲੱਖ ਰੁਪਏ ਤਕ ਮਹਿੰਗੀ ਹੋਈ Ford Endeavour

ਜਲੰਧਰ— ਆਟੋ ਕੰਪਨੀ ਫੋਰਡ ਇੰਡੀਆ ਨੇ ਜੀ.ਐੱਸ.ਟੀ. ਤਹਿਤ ਵੱਡੀਆਂ ਕਾਰਾਂ ਅਤੇ  ਐੱਸ.ਯੀ.ਵੀ. 'ਤੇ ਸੈੱਸ ਵਧਾਉਣ ਦੇ ਫੈਸਲੇ ਤੋਂ ਬਾਅਦ ਆਪਣੀ ਪ੍ਰੀਮੀਅਮ ਐੱਸ.ਯੂ.ਵੀ. Endeavour ਦੀ ਕੀਮਤ 1.8 ਲੱਖ ਰੁਪਏ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਭਾਰਤ 'ਚ ਫੀਗੋ ਹੈਚਬੈਕ ਤੋਂ ਲੈ ਕੇ Mustang ਸਿਡਾਨ ਤਕ ਵ੍ਹੀਕਲਸ ਸੇਲ ਕਰਦੀ ਹੈ।
ਕੰਪਨੀ ਦੇ ਇਕ ਬੁਲਾਰੇ ਨੇ ਪੀ.ਟੀ.ਆਈ. ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਵੱਖ-ਵੱਖ ਵੇਰੀਐਂਟ ਦੇ ਹਿਸਾਬ ਨਾਲ endeavour ਦੀਆਂ ਕੀਮਤਾਂ 1.2 ਲੱਖ ਰੁਪਏ ਤੋਂ ਲੈ ਕੇ 1.8 ਲੱਖ ਰੁਪਏ ਤਕ ਵਧਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਬਾਕੀ ਆਟੋ ਮੇਕਰ ਕੰਪਨੀਆਂ ਜਿਵੇਂ Hyundai Motor india, Fiat Chrusler Automobiles (FCA), Honda Cars india ਅਤੇ Toyota Kirloskar Motor (TKM) ਨੇ ਵੀ ਸੈੱਸ ਦੇ ਚੱਲਦੇ ਵਧੀਆਂ ਹੋਈਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ।
ਜੀ.ਐੱਸ.ਟੀ. 'ਤੇ ਸੈੱਸ ਦੀ ਦਰ 'ਚ ਵਾਧਾ ਕੀਤੇ ਜਾਣ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ (hmil) ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ 84,867 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਆਪਣੀ ਹੈਚਬੈਕ ਕਾਰ Elite i20 ਦੀ ਕੀਮਤ 'ਚ 12,547 ਰੁਪਏ ਦਾ ਵਾਧਾ ਕੀਤਾ ਹੈ। ਉੱਥੇ, ਨਵੀਂ ਮਿਡ ਸਾਈਜ ਵਾਲੇ ਡਿਜਾਈਨ verna 'ਚ 29,090 ਰੁਪਏ 'ਚ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ SUV Creta ਦੀ ਕੀਮਤ 'ਚ 20,900 ਤੋਂ 55,375 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਦੀ Elantra ਹੁਣ 50,132 ਤੋਂ 75,991 ਰੁਪਏ ਅਤੇ ਪ੍ਰੀਮੀਅਮ ਐੱਸ.ਯੂ.ਵੀ. Tuscon 64,828 ਰੁਪਏ ਤੋਂ 84,867 ਰੁਪਏ ਤਕ ਮਹਿੰਗੀ ਮਿਲੇਗੀ। ਹੋਂਡਾ ਕਾਰਸ ਇੰਡੀਆ ਨੇ ਆਪਣੇ ਸਿਟੀ, ਬੀ.ਆਰ.-ਵੀ ਅਤੇ ਸੀ.ਆਰ-ਵੀ. ਮਾਡਲਾਂ ਦੀ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਸੀ। ਇਨ੍ਹਾਂ ਕਾਰਾਂ ਦੀਆਂ ਕੀਮਤਾਂ 7,003 ਰੁਪਏ ਤੋਂ ਲੈ ਕੇ 89,069 ਰੁਪਏ ਤਕ ਵਧਾਈਆਂ ਗਈਆਂ ਹਨ।


Related News