ਬਠਿੰਡਾ ਏਮਜ਼ ''ਚ ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, 40 ਰੁਪਏ ''ਚ ਖਾਣਾ ਤੇ 70 ਰੁਪਏ ''ਚ...

Monday, Dec 08, 2025 - 11:29 AM (IST)

ਬਠਿੰਡਾ ਏਮਜ਼ ''ਚ ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, 40 ਰੁਪਏ ''ਚ ਖਾਣਾ ਤੇ 70 ਰੁਪਏ ''ਚ...

ਬਠਿੰਡਾ : ਬਠਿੰਡਾ ਏਮਜ਼ ਹਸਪਤਾਲ 'ਚ ਜਾਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਏਮਜ਼ ਦੇ ਬਾਹਰ 260 ਬੈੱਡਾਂ ਦੀ ਧਰਮਸ਼ਾਲਾ ਤਿਆਰ ਕੀਤੀ ਗਈ ਹੈ, ਜਿੱਥੇ 40 ਰੁਪਏ 'ਚ ਖਾਣਾ ਅਤੇ 70 ਰੁਪਏ 'ਚ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਨੇ ਧਰਮਸ਼ਾਲਾ ਦੇ ਨਿਰਮਾਣ 'ਤੇ 13 ਕਰੋੜ ਰੁਪਏ ਖ਼ਰਚ ਕੀਤੇ ਹਨ ਤਾਂ ਜੋ ਏਮਜ਼ 'ਚ ਆਉਣ ਵਾਲਿਆਂ ਨੂੰ ਸਹੂਲਤ ਮਿਲ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 11 ਦਸੰਬਰ ਤੱਕ ਜਾਰੀ ਹੋਇਆ ਅਲਰਟ

ਦਰਅਸਲ ਵੇਦ ਕੁਮਾਰੀ ਮਿੱਤਲ ਜਦੋਂ ਏਮਜ਼ 'ਚ ਇਲਾਜ ਕਰਾਉਣ ਆਉਂਦੀ ਸੀ ਤਾਂ ਇਲਾਜ ਕਰਾਉਣ ਆਏ ਬੇਸਹਾਰਾ ਲੋਕਾਂ ਨੂੰ ਸੜਕਾਂ 'ਤੇ ਰੁਲ੍ਹਦੇ ਦੇਖ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੁੰਦਾ ਸੀ। ਉਨ੍ਹਾਂ ਨੇ ਆਪਣੇ ਕਾਰੋਬਾਰੀ ਬੇਟੇ ਰਜਿੰਦਰ ਮਿੱਤਲ ਨੂੰ ਇਨ੍ਹਾਂ ਲੋਕਾਂ ਲਈ ਕੁੱਝ ਕਰਨ ਦੀ ਇੱਛਾ ਜਤਾਈ। ਜਦੋਂ ਮਾਂ ਦਾ ਦਿਹਾਂਤ ਹੋਇਆ ਤਾਂ ਬੇਟੇ ਨੇ ਉਨ੍ਹਾਂ ਦੇ ਕਹੇ ਮੁਤਾਬਕ 2023 'ਚ ਇਸ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਅਤੇ ਹੁਣ 2025 'ਚ ਇਹ ਧਰਮਸ਼ਾਲਾ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ : 'ਪਾਣੀ 'ਚ ਚੁੰਨ੍ਹੀ ਖੁੱਲ੍ਹ ਗਈ ਤੇ ਸਰੀਆ ਵੱਜਣ ਮਗਰੋਂ...', ਹੱਥ ਬੰਨ੍ਹ ਨਹਿਰ 'ਚ ਸੁੱਟੀ ਧੀ ਦੇ ਵੱਡੇ ਖ਼ੁਲਾਸੇ

ਇਸ ਧਰਮਸ਼ਾਲਾ 'ਚ ਹਾਲ ਅਤੇ ਕਮਰੇ ਬਣਾਏ ਗਏ ਹਨ ਅਤੇ ਇੱਥੋਂ ਤੱਕ ਕਿ ਕੋਰੋਨਾ ਵਰਗੀ ਮਹਾਮਾਰੀ ਫੈਲਣ 'ਤੇ ਵੀ ਧਰਮਸ਼ਾਲਾ 'ਚ 100 ਬੈੱਡਾਂ ਦਾ ਹਸਪਤਾਲ ਵੀ ਖੋਲ੍ਹਿਆ ਜਾ ਸਕਦਾ ਹੈ ਅਤੇ ਇੱਥੇ ਲੋਕ ਪ੍ਰਾਈਵੇਟ ਕਮਰੇ ਵੀ ਲੈ ਸਕਦੇ ਹਨ। ਜਿਹੜੇ ਲੋਕ ਕੁੱਝ ਘੰਟਿਆਂ ਲਈ ਆਉਂਦੇ ਹਨ, ਉਹ ਲਾਕਰ ਵੀ ਲੈ ਸਕਦੇ ਹਨ। ਇਸ ਧਰਮਸ਼ਾਲਾ 'ਚ 300 ਲੋਕਾਂ ਦੀ ਸਮਰੱਥਾ ਵਾਲਾ ਲੰਗਰ ਹਾਲ ਵੀ ਬਣਾਇਆ ਗਿਆ ਹੈ ਤਾਂ ਜੋ ਇਲਾਜ ਕਰਾਉਣ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਕਤ ਨਾ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News