8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
Thursday, Dec 18, 2025 - 07:46 PM (IST)
ਦਸੂਹਾ, (ਝਾਵਰ)- ਤਹਿਸੀਲ ਦਸੂਹਾ ਵਿਖੇ ਅੱਜ ਬਾਅਦ ਦੁਪਹਿਰ ਇੱਕ ਪਟਵਾਰੀ ਰਾਮ ਸਿੰਘ ਨਿਵਾਸੀ ਵਰਿੰਗਲੀ ਬਡਲਾ ਨੂੰ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ ਹੈ। ਵਿਜੀਲੈਂਸ ਹੁਸ਼ਿਆਰਪੁਰ ਦੇ ਡੀਐੱਸਪੀ ਮਨਦੀਪ ਸਿੰਘ ਦੁਆਰਾ ਆਪਣੀ ਟੀਮ ਸਮੇਤ ਟਰੈਪ ਲਗਾ ਕੇ ਉਸ ਨੂੰ 8000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਰੋਹਿਤ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਵਾਨੀ ਨਗਰ ਹੁਸ਼ਿਆਰਪੁਰ ਜਿਸ ਦੀ ਵਿਰਾਸਤੀ ਜ਼ਮੀਨ ਬਡਲਾ ਵਿਖੇ ਸੀ। ਉਸ ਦਾ ਵਿਰਾਸਤੀ ਇੰਤਕਾਲ ਕਰਨ ਲਈ ਇਸ ਪਟਵਾਰੀ ਨੇ ਉਸ ਤੋਂ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ ਟਰੈਪ ਲਗਾ ਕੇ ਇਸ ਪਟਵਾਰੀ ਰਾਮ ਸਿੰਘ ਨੂੰ ਵਿਜਲੈਂਸ ਟੀਮ ਨੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
