ਪਟਿਆਲਾ ''ਚ ਹੰਗਾਮਾ, ਅਕਾਲੀ ਉਮੀਦਵਾਰ ਦੀ ਹੋਈ ਤਿੱਖੀ ਬਹਿਸ
Wednesday, Dec 17, 2025 - 11:30 AM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਦਿਹਾਤੀ ਹਲਕੇ ਵਿਚ ਪੈਂਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੀ ਗਿਣਤੀ ਮੌਕੇ ਉਸ ਸਮੇਂ ਹੰਗਾਮਾ ਪੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਗਿਣਤੀ ਕੇਂਦਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਜਦਕਿ ਉਸ ਦੇ ਉਲਟ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਗਿਣਤੀ ਕੇਂਦਰ ਦੇ ਅੰਦਰ ਸਨ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਕਾਫੀ ਜ਼ਿਆਦਾ ਕਹਾ ਸੁਣੀ ਵੀ ਹੋਈ।
