ਜਲੰਧਰ ਬਾਈਪਾਸ ''ਤੇ ਕੱਪੜੇ ਦੀ ਫੈਕਟਰੀ ''ਚੋਂ ਹੋਈ ਚੋਰੀ
Tuesday, Dec 16, 2025 - 07:06 PM (IST)
ਲੁਧਿਆਣਾ (ਅਨਿਲ): ਸਲੇਮ ਟਾਬਰੀ ਥਾਣੇ ਦੀ ਪੁਲਸ ਨੇ ਇਕ ਫੈਕਟਰੀ ਵਿੱਚੋਂ 350 ਡੱਬੇ ਕੱਪੜੇ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਐੱਚ.ਓ. ਪ੍ਰੇਮਚੰਦ ਨੇ ਦੱਸਿਆ ਕਿ ਸਿਵਲ ਲਾਈਨਜ਼ ਦੇ ਬਸੰਤ ਰੋਡ ਦੇ ਰਹਿਣ ਵਾਲੇ ਅਮਿਤ ਜੈਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਜਲੰਧਰ ਬਾਈਪਾਸ ਨੇੜੇ ਇਕ ਕੱਪੜੇ ਦੀ ਫੈਕਟਰੀ ਹੈ। ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਫੈਕਟਰੀ ਦੇ ਅੰਦਰ ਪਏ 350 ਡੱਬੇ ਕੱਪੜੇ ਚੋਰੀ ਕਰ ਲਏ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
