ਪੰਜਾਬ ''ਚ ਕਾਲਾਬਾਜ਼ਾਰੀ ਜ਼ੋਰਾਂ ''ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ

Sunday, Dec 07, 2025 - 02:46 PM (IST)

ਪੰਜਾਬ ''ਚ ਕਾਲਾਬਾਜ਼ਾਰੀ ਜ਼ੋਰਾਂ ''ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ

ਬਨੂੜ (ਗੁਰਪਾਲ)- ਪੰਜਾਬ ਵਿਚ ਛੋਟੇ ਮੁੱਲ ਦੇ ਕਰੰਸੀ ਨੋਟਾਂ ਖਾਸ ਕਰ ਕੇ 10 ਅਤੇ 20 ਰੁਪਏ ਦੇ ਨੋਟਾਂ ਦੀ ਲਗਾਤਾਰ ਘਾਟ ਆਮ ਲੋਕਾਂ ਲਈ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਰੋਜ਼ਾਨਾ ਦੇ ਲੈਣ ਦੇਣ ’ਚ ਇਨ੍ਹਾਂ ਨੋਟਾਂ ਦੀ ਅਨ ਉਪਲਬਧ ਕਾਰਨ ਛੋਟੇ ਦੁਕਾਨਦਾਰ, ਆਟੋ ਰਿਕਸ਼ਾ ਚਾਲਕਾਂ, ਸਬਜ਼ੀ ਵਿਕਰੇਤਾਵਾਂ ਅਤੇ ਖਾਸ ਕਰ ਕੇ ਪੇਂਡੂ ਖੇਤਰ ਦੇ ਨਾਗਰਿਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ-  ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ

ਇਸ ਸਮੱਸਿਆਵਾਂ ਬਾਰੇ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਇਲਾਕੇ ਦੇ ਰਿੰਕੂ ਸ਼ੰਭੂ ਕਲਾਂ, ਹਰਮਨਜੀਤ ਸਿੰਘ ਸ਼ੰਭੂ ਕਲਾਂ, ਕੁਲਵੰਤ ਸਿੰਘ ਨਡਿਆਲੀ, ਨਿਰਮਲ ਸਿੰਘ ਬੰਟੀ ਸੇਖਣ ਮਾਜਰਾ, ਧਰਮਵੀਰ ਸ਼ੈਲੀ ਝਿਊਰਮਜਾਰਾ, ਸਰਪੰਚ ਠੇਕੇਦਾਰ ਪੱਪੀ ਕਰਾਲੀ ਅਤੇ ਦਲਜੀਤ ਸਿੰਘ ਬਿੱਲੂ ਮੋਹੀ ਨੇ ਦੱਸਿਆ ਕਿ ਬਾਜ਼ਾਰ ’ਚ 100, 200 ਅਤੇ 500 ਰੁਪਏ ਦੇ ਨੋਟ ਕਾਫੀ ਮਾਤਰਾ ’ਚ ਉਪਲਬਧ ਹਨ ਪਰ ਬਦਲੇ ਵਿਚ ਗਾਹਕਾਂ ਨੂੰ ਸਾਮਾਨ ਖਰੀਦਦਾਰੀ ਤੋਂ ਬਾਅਦ ਖੁੱਲ੍ਹੇ ਪੈਸੇ 10 ਅਤੇ 20 ਰੁਪਏ ਦੀ ਉਪਲਬਧਤਾ ਨਾ ਹੋਣ ਕਾਰਨ ਗਾਹਕਾਂ ਨੂੰ ਅਣਚਾਹੇ ਖਰਚੇ ਕਰਨੇ ਪੈ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਜ਼ਿਕਰਯੋਗ ਹੈ ਕਿ ਜਿਸ ਨਾਲ ਜਿੱਥੇ ਗਾਹਕਾਂ ਨੂੰ ਪ੍ਰੇਸ਼ਾਨੀ ਹੋਈ ਹੈ, ਉੱਥੇ ਹੀ ਛੋਟੇ ਦੁਕਾਨਦਾਰਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਛੋਟੇ ਕਰੰਸੀ ਨੋਟਾਂ ਦੀ ਘਾਟ ਕਾਰਨ ਉਹ ਉਧਾਰ ਤੇ ਸਾਮਾਨ ਦੇਣ ਲਈ ਮਜ਼ਬੂਰ ਹਨ, ਜਿਸ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਰਹੀ ਹੈ। ਇਹ ਸਮੱਸਿਆ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਗੰਭੀਰ ਹੋ ਗਈ ਹੈ।

ਇਹ ਵੀ ਪੜ੍ਹੋ- ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਇੰਡੀਗੋ ਦੇ ਯਾਤਰੀ, ਬਿਨਾਂ ਸੂਚਨਾ ਤੋਂ ਰੱਦ ਹੋਈਆਂ ਉਡਾਣਾਂ, ਰਿਫੰਡ ਸਬੰਧੀ...

ਬੈਂਕਾਂ ਅਤੇ ਏ. ਟੀ. ਐੱਮ. ਤੋਂ ਛੋਟੇ ਮੁੱਲ ਦੇ ਨੋਟਾਂ ਦੀ ਸਪਲਾਈ ਵੀ ਲਗਭਗ ਬਿਲਕੁਲ ਠੱਪ ਹੋ ਗਈ ਹੈ, ਇਸ ਸਮੱਸਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਛੋਟੇ ਨੋਟਾਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਜੇਕਰ ਛੋਟੇ ਨੋਟਾਂ ਦੀ ਜਮ੍ਹਾ ਖੋਰੀ ਕਰਨ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਹਨ।

ਇਹ ਵੀ ਪੜ੍ਹੋ- PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ

ਸਰਕਾਰ ਨੂੰ ਇਸ ਦਿਸ਼ਾ ’ਚ ਜਲਦੀ ਤੋਂ ਜਲਦੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਜਿਵੇਂ ਕਿ ਦੇਖਿਆ ਗਿਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਬੈਂਕਾਂ ਤੋਂ 10 ਅਤੇ 20 ਰੁਪਏ ਦੇ ਨਵੇਂ ਨੋਟ ਨਹੀਂ ਮਿਲ ਰਹੇ, ਜਦਕਿ ਇਹ ਨੋਟ ਕਾਲੇ ਬਾਜ਼ਾਰ ’ਚ ਲਗਭਗ 500 ਤੋਂ 600 ਰੁਪਏ ਦੀ ਕਾਟ ਨਾਲ ਆਸਾਨੀ ਨਾਲ ਮਿਲ ਰਹੇ ਹਨ।


author

Shivani Bassan

Content Editor

Related News