ਪੰਜਾਬ : ਇਸ ਇਲਾਕੇ ''ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ
Monday, Dec 15, 2025 - 12:29 AM (IST)
ਸਮਾਧ ਭਾਈ, (ਬਿੰਦਾ)- 132 ਕੇ.ਵੀ. ਬਿਜਲੀ ਘਰ ਘੋਲੀਆ ਕਲਾਂ ਤੋਂ ਚੱਲਣ ਵਾਲੇ ਵੱਖ-ਵੱਖ ਫ਼ੀਡਰਾਂ ਦੀ ਬਿਜਲੀ ਸਪਲਾਈ 15 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਤੱਕ ਜ਼ਰੂਰੀ ਮੁਰੰਮਤ ਕਰ ਕੇ ਬੰਦ ਰਹੇਗੀ। ਇਸ ਸਬੰਧੀ ਐੱਸ. ਐੱਸ. ਈ. ਇੰਜੀਨੀਅਰ ਸਤਪਾਲ ਕੁਮਾਰ ਅਤੇ ਇੰਚਾਰਜ ਇੰਜੀਨੀਅਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਥੋਂ ਚੱਲਦੇ 11 ਕੇ. ਵੀ. ਕੋਠੇ ਸਿੰਘੂ ਕੇ ਦਿਹਾਤੀ, ਘੋਲੀਆ ਕਲਾਂ ਅਰਬਨ ਤੇ ਦਿਹਾਤੀ, ਮਾਣੂੰਕੇ ਦਿਹਾਤੀ, ਘੋਲੀਆ ਖੁਰਦ ਦਿਹਾਤੀ, ਫੂਲੇਵਾਲਾ ਯੂ. ਪੀ. ਐੱਸ., ਮੋਗਾ ਰੋਡ ਇੰਡੀ ਕੈਟਾਗਰੀ-2, ਬਾਬਾ ਸਰਵੰਗ ਦਿਹਾਤੀ, ਸੰਤ ਗੁਲਾਬ ਸਿੰਘ ਦਿਹਾਤੀ, ਬਾਬਾ ਸੋਹਣ ਸਿੰਘ ਦਿਹਾਤੀ, ਰਾਊਕੇ ਰੋਡ ਦਿਹਾਤੀ, ਕੋਠੇ ਰੇਹੀਆਂ, ਉਗੋਕੇ ਦਿਹਾਤੀ, ਨੱਥੋਕੇ ਦਿਹਾਤੀ, ਘੋਲੀਆ ਯੂ. ਪੀ. ਐੱਸ., ਫੂਲੇਵਾਲਾ ਦਿਹਾਤੀ, ਅਰਬਨ ਇੰਡਸਟਰੀ ਕੈਟ-2 ਦੀ ਸਪਲਾਈ ਬੰਦ ਰਹੇਗੀ।
