ਹੁਸ਼ਿਆਰਪੁਰ ਵਿਖੇ ਪਲਾਈਵੁੱਡ ਫੈਕਟਰੀ ''ਚ ਲੱਗੀ ਭਿਆਨਕ ਅੱਗ, ਕਰੀਬ 15 ਲੱਖ ਦੀ ਲੱਕੜ ਸੜ ਕੇ ਸੁਆਹ
Sunday, Dec 07, 2025 - 11:37 AM (IST)
ਹੁਸ਼ਿਆਰਪੁਰ (ਜੈਨ)-ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਪਿੰਡ ਦੋਲੋਵਾਲ ਸਥਿਤ ਓਸਵਾਲ ਪਲਾਈਵੁੱਡ ਪ੍ਰੋਡਕਟਸ ਫੈਕਟਰੀ ’ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫੈਕਟਰੀ ਮਾਲਿਕ ਹਿਤੇਸ਼ ਜੈਨ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਵੁੱਡ ਸੀਜਨਿੰਗ ਚੈਂਬਰ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।
ਫੈਕਟਰੀ ਕਰਮਚਾਰੀਆਂ ਨੇ ਭਾਰੀ ਕੋਸ਼ਿਸ਼ਾਂ ਕੀਤੀਆਂ ਪਰ ਰੁਕਣ ਦੀ ਬਜਾਏ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਫੌਰੀ ਤੌਰ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀਆਂ ਵਿਜੇ ਕੁਮਾਰ, ਰਣਜੀਤ ਸਿੰਘ, ਪਵਨ ਸੈਣੀ, ਈਸ਼ਵਰ, ਲਲਿਤ ਤੇ ਪਰਮਜੀਤ ਨੇ ਅੱਗ ਬੁਝਾਉਣ ਲਈ ਜੱਦੋ ਜਹਿਦ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਜੂਡੀਸ਼ੀਅਲ ਹਿਰਾਸਤ 'ਚ ਭੇਜਿਆ
ਅੱਗ ਬੁਝਾਉਣ ਲਈ ਸ਼ਾਮ 6 ਵਜੇ ਤੱਕ ਫਾਇਰ ਬ੍ਰਿਗੇਡ ਦੇ 5 ਫਾਇਰ ਟੈਂਡਰ ਇਸਤੇਮਾਲ ਹੋ ਚੁੱਕੇ ਸਨ। ਇਸ ਦੇ ਇਲਾਵਾ ਸੋਨਾਲੀਕਾ ਉਦਯੋਗ ਸਮੂਹ ਦੇ ਫਾਇਰ ਟੈਂਡਰ ਨੇ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਕੰਮਾਂ ’ਚ ਮਦਦ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਮਾਚਾਰ ਲਿਖੇ ਜਾਣ ਤੱਕ ਦੇਰ ਸ਼ਾਮ ਅੱਗ ਦਾ ਪ੍ਰਕੋਪ ਜਾਰੀ ਸੀ। ਅੱਗ ਨਾਲ ਕਰੀਬ 12-15 ਲੱਖ ਦੀ ਲੱਕੜ ਸੜਕੇ ਸੁਆਹ ਹੋ ਗਈ। ਇਸ ਦੇ ਇਲਾਵਾ ਚੈਂਬਰਾਂ ਤੇ ਹੋਰ ਮਸ਼ੀਨਰੀ ਦਾ ਵੀ ਭਾਰੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ
