ਪੰਜਾਬ ਦੇ ਮਸ਼ਹੂਰ ਹੋਟਲ ਨੇੜੇ ਲੱਗੀ ਭਿਆਨਕ ਅੱਗ! ਮੌਕੇ 'ਤੇ ਪਈਆਂ ਭਾਜੜਾਂ

Thursday, Dec 11, 2025 - 12:43 PM (IST)

ਪੰਜਾਬ ਦੇ ਮਸ਼ਹੂਰ ਹੋਟਲ ਨੇੜੇ ਲੱਗੀ ਭਿਆਨਕ ਅੱਗ! ਮੌਕੇ 'ਤੇ ਪਈਆਂ ਭਾਜੜਾਂ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਸੀ ਹੋਟਲ ਨੇੜੇ ਜੀ. ਐੱਸ. ਟੀ. ਆਫਿਸ ਵਿਚ ਅੱਜ ਸਵੇਰੇ ਭਿਆਨਕ ਅੱਗ ਗਈ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਬਿਲਡਿੰਗ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ ਅਤੇ ਜਦੋਂ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਬਿਲਡਿੰਗ ਨੂੰ ਅੱਗ ਲੱਗੀ ਹੋਈ ਸੀ। ਤੁਰੰਤ ਉਨ੍ਹਾਂ ਨੇ 112 'ਤੇ ਫੋਨ ਕੀਤਾ ਅਤੇ ਸਮਾਂ ਰਹਿੰਦੇ ਹੀ ਫਾਇਰ ਕਰਮਚਾਰੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। 

PunjabKesari

ਇਹ ਵੀ ਪੜ੍ਹੋ: ਪੰਜਾਬ ’ਚ ਵਧਾਈ ਗਈ ਸੁਰੱਖਿਆ! 44,000 ਪੁਲਸ ਮੁਲਾਜ਼ਮ ਕੀਤੇ ਗਏ ਤਾਇਨਾਤ

ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗਣ ਨਾਲ ਕਾਫ਼ੀ ਸਾਮਾਨ ਸੜ ਕੇ ਸਵਾਹ ਹੋ ਗਿਆ। ਨਵਾਂ ਰਿਕਾਰਡ ਆਨਲਾਈਨ ਹੋਣ ਕਾਰਨ ਕਾਫ਼ੀ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਫਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸ਼ੁਰੂਆਤੀ ਜਾਂਚ ਵਿੱਚ ਇੰਝ ਜਾਪਦਾ ਹੈ, ਜਿਵੇਂ ਸ਼ਾਰਟ ਸਰਕਟ ਕਾਰਨ ਹੀ ਇਹ ਅੱਗ ਲੱਗੀ ਹੋਵੇ।

PunjabKesari

ਇਸ ਮੌਕੇ 'ਤੇ ਪਹੁੰਚੇ ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 112 'ਤੇ ਕਾਲ ਆਈ ਸੀ ਅਤੇ ਤੁਰੰਤ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਜੀ. ਐੱਸ. ਟੀ. ਦੇ ਆਫਿਸ ਪਹੁੰਚੇ, ਜਿੱਥੇ ਕਿ ਅੱਗ ਕਾਫ਼ੀ ਲੱਗੀ ਹੋਈ ਸੀ ਕਾਫ਼ੀ ਮੁਸ਼ੱਕਤ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਹਾਲੇ ਤੱਕ ਵੀ ਧੂੰਆਂ ਇੰਨਾ ਜ਼ਿਆਦਾ ਸੀ ਕਿ ਅੰਦਰ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਹੀ ਇਹ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਅੱਗ ਲੱਗਣ ਦੇ ਕੀ ਕਾਰਨ ਹਨ। 

PunjabKesari

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! 9 ਜ਼ਿਲ੍ਹਿਆਂ 'ਚ Yellow Alert, ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ


author

shivani attri

Content Editor

Related News