ਜੀ. ਐੱਸ. ਟੀ. ਆਰ.-1 ਭਰਨ ਦੀ ਮਿਆਦ ਵਧੀ

Friday, Jan 10, 2020 - 11:08 PM (IST)

ਜੀ. ਐੱਸ. ਟੀ. ਆਰ.-1 ਭਰਨ ਦੀ ਮਿਆਦ ਵਧੀ

ਨਵੀਂ ਦਿੱਲੀ (ਯੂ. ਐੱਨ. ਅਾਈ.)-ਸਰਕਾਰ ਨੇ ਬਿਨਾਂ ਲੇਟ ਫੀਸ ਜੁਲਾਈ 2017 ਤੋਂ ਨਵੰਬਰ 2019 ਤੱਕ ਦੇ ਜੀ. ਐੱਸ. ਟੀ. ਆਰ.-1 ਰਿਟਰਨ ਭਰਨ ਦੀ ਦਿੱਤੀ ਗਈ ਛੋਟ ਨੂੰ ਮਿਲੀ ਸਫਲਤਾ ਦੇ ਮੱਦੇਨਜ਼ਰ ਇਸ ਨੂੰ ਭਰਨ ਦੀ ਮਿਆਦ 17 ਜਨਵਰੀ 2020 ਤੱਕ ਵਧਾ ਦਿੱਤੀ ਹੈ। ਬਿਨਾਂ ਲੇਟ ਫੀਸ ਦੇ ਜੀ. ਐੱਸ. ਟੀ. ਆਰ.-1 ਭਰਨ ਦੀ ਅੱਜ ਅੰਤਿਮ ਤਰੀਕ ਸੀ। 18 ਦਸੰਬਰ ਨੂੰ ਜੀ. ਐੱਸ. ਟੀ. ਕੌਂਸਲ ਦੀ 38ਵੀਂ ਬੈਠਕ ’ਚ ਇਹ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ 9 ਜਨਵਰੀ ਤੱਕ 54 ਲੱਖ ਜੀ. ਐੱਸ. ਟੀ. ਆਰ.-1 ਭਰੇ ਗਏ ਹਨ, ਜਦੋਂਕਿ ਹਰ ਮਹੀਨੇ ਔਸਤਨ ਇਹ ਗਿਣਤੀ ਕਰੀਬ 25 ਲੱਖ ਰਹਿੰਦੀ ਹੈ। ਵਿੱਤ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਜੀ. ਐੱਸ. ਟੀ. ਆਰ.-1 ਭਰਨ ਨੂੰ ਮਿਲੀ ਸਫਲਤਾ ਨੂੰ ਵੇਖਦੇ ਹੋਏ ਇਸ ਦੀ ਮਿਆਦ ਵਧਾਈ ਗਈ ਹੈ।


author

Karan Kumar

Content Editor

Related News